ਰੇਸਲਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ’ਤੇ ਕੈਪਟਨ ਨੇ ਦਿੱਤੀ ਨਵਜੋਤ ਕੌਰ ਨੂੰ ਵਧਾਈ

03/03/2018 5:12:33 PM

ਸੰਗਰੂਰ/ਜਲੰਧਰ (ਬੇਦੀ) - ਕਿਰਗਿਸਤਾਨ ਦੇ ਬਿਸ਼ਕੇਕ ’ਚ ਹੋ ਰਹੀ ਏਸ਼ੀਅਨ ਰੇਸਲਿੰਗ ਚੈਂਪੀਅਨਸ਼ਿਪ ’ਚ ਪੰਜਾਬ ਦੇ ਸੰਗਰੂਰ ਦੀ ਰਹਿਣ ਵਾਲੀ ਨਵਜੋਤ ਕੌਰ ਵਲੋਂ 65 ਕਿਲੋਗ੍ਰਾਮ ਫ੍ਰੀ-ਸਟਾਈਲ ਕੇਟੇਗਰੀ ’ਚ ਗੋਲਡ ਮੈਡਲ ਜਿੱਤਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਕੈਟਪਨ ਨੇ ਟਵਿਟ ਕਰਕੇ ਨਵਜੋਤ ਕੌਰ ਨੂੰ ਦੇਸ਼ ਲਈ ਗੋਲਡ ਜਿੱਤਣ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਤੇ ਪੰਜਾਬ ਲਈ ਮਾਣ ਦੀ ਗੱਲ ਹੈ। ਮੁੱਖ ਮੰਤਰੀ ਨੇ ਉਸ ਨੂੰ ਭੱਵਿਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆ। 

ਜ਼ਿਕਰਯੋਗ ਹੈ ਕਿ ਕਿਰਗਿਸਤਾਨ ਦੇ ਬਿਸ਼ਕੇਕ ’ਚ ਹੋ ਰਹੀ ਏਸ਼ੀਅਨ ਰੇਸਲਿੰਗ ਚੈਂਪੀਅਨਸ਼ਿਪ ’ਚ ਨਵਜੋਤ ਕੌਰ ਨੇ 65 ਕਿਲੋਗ੍ਰਾਮ ਫ੍ਰੀ-ਸਟਾਈਲ ਕੇਟੇਗਰੀ ’ਚ ਗੋਲਡ ਮੈਡਲ ਜਿੱਤਿਆ ਹੈ। ਵੱਡੀ ਗੱਲ ਇਹ ਹੈ ਕਿ ਜਿਸ ਮੁਕਾਬਲੇਬਾਜ ਨੂੰ ਫਾਈਨਲ ’ਚ ਉਸ ਨੇ ਹਰਾਇਆ ਉਸ ਕੋਲੋਂ ਉਹ ਮੁਕਾਬਲੇ ਦਾ ਪਹਿਲਾ ਮੈਚ ਹਾਰ ਗਈ ਸੀ। ਇਸ ਦੇ ਨਾਲ ਭਾਰਤ ਦੇ ਮੈਡਲ ਟੈਲੀ ’ਚ ਇਕ ਗੋਲਡ, 1 ਸਿਲਵਰ ਤੇ ਚਾਰ ਕਾਂਸੇ ਦੇ ਮੈਡਲ ਆ ਗਏ ਹਨ।
ਨਵਜੋਤ ਕੌਰ ਅਜਿਹੀ ਪਹਿਲੀ ਭਾਰਤੀ ਬਣ ਗਈ ਹੈ, ਜਿਨ੍ਹਾਂ ਨੇ ਸੀਨੀਅਰ ਏਸ਼ੀਆ ਰੇਸਲਿੰਗ ਚੈਂਪਿਅਨਸ਼ਿਪ ’ਚ ਜਿੱਤ ਹਾਸਲ ਕੀਤੀ ਹੈ। ਨਵਜੋਤ ਨੇ ਫਾਈਨਲ ’ਚ ਜਾਪਾਨ ਦੀ ਮਿਆਂ ਨੂੰ ਰਿਕਾਰਡ 9-1 ਨਾਲ ਹਰਾਇਆ। ਇਸ ਤੋਂ ਪਹਿਲਾਂ ਇਸ ਹੋਨਹਾਰ ਖਿਡਾਰੀ ਨੇ 2013 ਦੀ ਏਸ਼ੀਅਨ ਚੈਂਪੀਅਨਸ਼ਿਪ ’ਚ ਸਿਲਵਰ ਜਿੱਤਿਆ ਸੀ। ਉਥੇ ਹੀ 2014 ਦੇ ਕਾਮਨਵੇਲਥ ਗੇਮਜ਼ ’ਚ ਉਹ ਕਾਂਸੇ ਦਾ ਮੈਡਲ ਜਿੱਤੀ ਸੀ।