ਕੈਪਟਨ ਦੀ ਕੋਠੀ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਧੜ ਤੋਂ ਵੱਖ ਹੋਇਆ ਸਿਰ ਦੇਖ ਕੰਬੇ ਲੋਕ

06/21/2021 10:33:54 PM

ਕੁਰਾਲੀ (ਬਠਲਾ) : ਕੁਰਾਲੀ-ਸਿਸਵਾਂ ਮਾਰਗ ’ਤੇ ਸ਼ਿਵਾਲਿਕ ਦੀਆਂ ਪਹਾੜੀਆਂ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੀ ਕੰਧ ਨਾਲ ਇਕ ਸਿਰ ਕੱਟੀ ਲਾਸ਼ ਜ਼ਮੀਨ ’ਚ ਦੱਬੀ ਹੋਈ ਲੋਕਾਂ ਨੂੰ ਮਿਲੀ। ਮਿਲੀ ਜਾਣਕਾਰੀ ਮੁਤਾਬਕ ਕਈ ਦਿਨ ਪਹਿਲਾਂ ਪਿੰਡ ਛੋਟੀ-ਬੜੀ ਨੰਗਲ ਦਾ ਨੌਜਵਾਨ ਸੁੱਚਾ ਸਿੰਘ ਲਾਪਤਾ ਸੀ, ਜਿਸ ਦੀ ਭਾਲ ਪਿੰਡ ਦੇ ਲੋਕ ਅਤੇ ਲਾਪਤਾ ਦੇ ਰਿਸ਼ਤੇਦਾਰ ਕਰਦੇ ਹੋਏ ਮੌਕੇ ’ਤੇ ਪੁੱਜੇ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ। ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਲਾਸ਼ ਦੇ ਧੜ ਤੋਂ ਸਿਰ ਕੱਟਿਆ ਹੋਇਆ ਸੀ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ, ‘ਆਪ’ ਪੰਜਾਬ ਯੂਥ ਵਿੰਗ ਦੇ ਉਪ ਪ੍ਰਧਾਨ ਪਰਮਿੰਦਰ ਗੋਲਡੀ ਤੇ ਹੋਰ ਕਈ ਆਗੂ ਵੀ ਪੁੱਜ ਗਏ। ਲੋਕਾਂ ਨੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਖੰਨਾ ’ਚ ਗੁਰਦੁਆਰਾ ਮੰਜੀ ਸਾਹਿਬ ਨੇੜੇ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਜ਼ਿਕਰਯੋਗ ਹੈ ਕਿ 12 ਜੂਨ ਤੋਂ ਪਿੰਡ ਛੋਟੀ ਬੜੀ ਨੱਗਲ ਦਾ ਵਸਨੀਕ ਨੌਜਵਾਨ ਸੁੱਚਾ ਸਿੰਘ ਲਾਪਤਾ ਚੱਲ ਰਿਹਾ ਹੈ। ਇਧਰ-ਉਧਰ ਭਾਲ ਕਰਨ ਉਪਰੰਤ ਅਖੀਰ ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ 14 ਜੂਨ ਨੂੰ ਪੁਲਸ ਨੂੰ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਸੀ। ਐਤਵਾਰ ਨੂੰ ਜਦੋਂ ਲਾਪਤਾ ਨੌਜਵਾਨ ਦੀ ਭਾਲ ਵਿਚ ਲੱਗੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਦੇ ਫਾਰਮ ਦੀ ਚਾਰਦਿਵਾਰੀ ਨੇੜਿਓਂ ਸਿਰ ਕੱਟੀ ਹੋਈ ਲਾਸ਼ ਜ਼ਮੀਨ ਵਿਚ ਦੱਬੀ ਮਿਲੀ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਪਾਰਟੀ ਨੇ ਤੁਰੰਤ ਲਾਸ਼ ਨੂੰ ਜ਼ਮੀਨ ’ਚੋਂ ਬਾਹਰ ਕਢਵਾਇਆ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਵੱਡੀ ਹਲਚਲ, ਪੁਲਸ ਤਾਇਨਾਤ

ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਕੇ ’ਤੇ ਪੁੱਜ ਗਏ ਤੇ ਮੁੱਖ ਮੰਤਰੀ ਦੇ ਫਾਰਮ ਹਾਊਸ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਇਨਸਾਫ ਦੀ ਮੰਗ ਕੀਤੀ। ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਆਖਿਆ ਕਿ ਲਾਸ਼ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ ਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹਾਈਕਮਾਂਡ ਦੀ ਚੁੱਪੀ ’ਤੇ ਟੁੱਟਿਆ ਸਿੱਧੂ ਦੇ ਸਬਰ ਦਾ ਬੰਨ੍ਹ, ਫਿਰ ਖੋਲ੍ਹਿਆ ਕੈਪਟਨ ਖ਼ਿਲਾਫ਼ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh