ਕੈਪਟਨ ਕਹਿੰਦਾ ਮੈਨੂੰ ਵੀ ਮੌਜ ਕਰਨ ਦਿਓ ਤੇ ਆਪ ਵੀ ਕਰੋ : ਬਾਦਲ (ਵੀਡੀਓ)

01/29/2018 5:44:30 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੈਨੂੰ ਵੀ ਮੌਜ ਕਰਨ ਦਿਓ ਤੇ ਆਪ ਵੀ ਕਰੋ, ਇਹ ਕਹਿਣਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ। ਬਾਦਲ ਸੜਕ ਹਾਦਸੇ 'ਚ ਜ਼ਖਮੀ ਹੋਏ ਸੱਕਾਵਾਲੀ ਪਿੰਡ ਦੇ ਸਰਪੰਚ ਦਾ ਹਾਲ ਜਾਨਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜ ਸਾਲ ਸਿਰਫ ਮੌਜ ਹੀ ਕਰੇਗੀ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਹੋ ਕਹਿੰਦਾ ਹੈ 'ਮੌਜ ਕਰੋ ਅਤੇ ਮੌਜ ਕਰਨ ਦਿਓ'।
ਇਸ ਦੌਰਾਨ ਜਦੋਂ ਬਾਦਲ ਤੋਂ ਪੁਲਸ ਵਲੋਂ ਕੀਤੇ ਗਏ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੇ ਐਨਕਾਊਂਟਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਮਾਮਲੇ 'ਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।