ਅਕਾਲੀ ਆਗੂ ਪਰਗਟ ਸਿੰਘ ਢਿੱਲੋਂ ਕਾਂਗਰਸ ''ਚ ਸ਼ਾਮਲ

08/23/2016 3:32:47 PM

ਚੰਡੀਗੜ੍ਹ : ਅਕਾਲੀ ਆਗੂ ਪਰਗਟ ਸਿੰਘ ਢਿੱਲੋਂ ਚੇਅਰਮੈਨ ਬਲਾਕ ਸੰਮਤੀ ਭੀਖੀ ਜ਼ਿਲਾ ਮਨਾਸਾ ਜੋ ਅਕਾਲੀ ਦਲ ਦੇ ਚੁਣੇ ਹੋਏ ਬਲਾਕ ਸੰਮਤੀ ਮੈਂਬਰ ਹਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਮੌਜੂਦੀ ''ਚ ਕਾਂਗਰਸ ਪਾਰਟੀ ਜੁਆਇਨ ਕਰ ਲਈ।
ਪਰਗਟ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਆਰਥਿਕ ਤਰੱਕੀ ਕਰ ਸਕੇ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ।

Gurminder Singh

This news is Content Editor Gurminder Singh