ਕੈਪਟਨ ਦੀ ਘੂਰੀ ਦਾ ਮੁੱਕਿਆ ਅਸਰ, ਮੁੜ ਸ਼ੁਰੂ ਹੋਈ ਨਾਜਾਇਜ਼ ਮਾਈਨਿੰਗ (ਵੀਡੀਓ)

06/19/2018 6:42:53 PM

ਅੰਮ੍ਰਿਤਸਰ (ਸੁਮਿਤ) : ਨਾਜਾਇਜ਼ ਮਾਈਨਿੰਗ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਟੀ ਗਈ ਘੂਰੀ ਚਾਰ ਮਹੀਨਿਆਂ 'ਚ ਹੀ ਬੇਅਸਰ ਹੋ ਗਈ ਹੈ। ਨਤੀਜਾ, ਪੰਜਾਬ 'ਚ ਰੇਤ ਮਾਫੀਆ ਮੁੜ ਸਰਗਰਮ ਹੋ ਗਿਆ ਹੈ ਅਤੇ ਸ਼ੁਰੂ ਹੋ ਗਈ ਨਾਜਾਇਜ਼ ਮਾਈਨਿੰਗ। ਮਾਮਲਾ ਅਜਨਾਲਾ ਦੇ ਪਿੰਡ ਬਲੜਵਾਲ ਦਾ ਹੈ ਜਿੱਥੇ ਰੇਤ ਮਾਫੀਆ ਨੇ ਖੱਡ ਦੇ ਨਾਲ ਲੱਗਦੀ ਕੁਝ ਸਰਕਾਰੀ ਜ਼ਮੀਨ ਅਤੇ ਕਿਸਾਨਾਂ ਦੇ ਖੇਤਾਂ 'ਚ ਵੀ 35-40 ਫੁੱਟ ਡੂੰਘੇ ਟੋਏ ਪਾ ਦਿੱਤੇ ਹਨ। ਲੋਕਾਂ ਦੇ ਲੰਘਣ ਨੂੰ ਰਾਹ ਵੀ ਨਹੀਂ ਰਿਹਾ ਕਿਸਾਨਾਂ ਦਾ ਦੋਸ਼ ਹੈ ਕਿ ਇਹ ਨਾਜਾਇਜ਼ ਮਾਈਨਿੰਗ ਦੋ ਕਾਂਗਰਸੀ ਕਰਵਾ ਰਹੇ ਹਨ ਜੋ ਰੋਕਣ 'ਤੇ ਅੱਗੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। 
ਉਧਰ ਇਸ ਬਾਰੇ ਜਦੋਂ ਏ. ਡੀ. ਸੀ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਗੈਰ-ਜ਼ਿੰਮੇਵਾਰਾਨਾ ਬਿਆਨ ਦਿੰਦੇ ਹੋਏ 2-3 ਦਿਨ ਤੱਕ ਕਾਰਵਾਈ ਕਰਨ ਦੀ ਗੱਲ ਕਹੀ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।