ਕੈਪਟਨ ਦੀ ਕੋਠੀ ਕੋਲੋਂ ਮਿਲੀ ਲਾਸ਼ ਦਾ ਕਈ ਦਿਨ ਬਾਅਦ ਵੀ ਨਹੀਂ ਮਿਲਿਆ ਸਿਰ, ਅੰਤ ਪੁਲਸ ਨੇ ਚੁੱਕਿਆ ਇਹ ਕਦਮ

06/25/2021 9:50:51 PM

ਨਵਾਂਗਰਾਓਂ (ਮੁਨੀਸ਼) : ਨਿਊ ਚੰਡੀਗੜ੍ਹ ਕੋਲ ਪਿੰਡ ਸਿਸਵਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫ਼ਾਰਮ ਹਾਊਸ ਦੇ ਨਾਲ ਲੱਗਦੀ ਕੰਧ ਕੋਲ ਪਿਛਲੇ ਦਿਨੀਂ ਇਕ ਸਿਰ ਕੱਟੀ ਲਾਸ਼ ਮਿਲੀ ਸੀ। ਜਿਸ ਦਾ ਵੱਢਿਆ ਹੋਇਆ ਅਜੇ ਤਕ ਨਹੀਂ ਮਿਲ ਸਕਿਆ ਹੈ। ਮ੍ਰਿਤਕ ਦੀ ਪਛਾਣ ਛੋਟੀ-ਵੱਡੀ ਨੱਗਲ ਦੇ ਸੁੱਚਾ ਸਿੰਘ ਵਜੋਂ ਹੋਈ ਸੀ। ਸੁੱਚਾ ਸਿੰਘ (42) 12 ਜੂਨ ਤੋਂ ਲਾਪਤਾ ਸੀ। ਬਿਨਾਂ ਸਿਰ ਦੇ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿੱਤਾ ਗਿਆ ਸੀ, ਜਿਸ ਸਬੰਧੀ ਪੁਲਸ ਵੱਲੋਂ ਜਗੀਰ ਸਿੰਘ ਘੋਲਾ, ਸਤਨਾਮ ਸਿੰਘ ਸੱਤੀ ਅਤੇ ਦੇਸਰਾਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਤਿੰਨਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : 6 ਸਾਲਾ ਭਤੀਜੀ ਨਾਲ ਚਾਚੇ ਨੇ ਟੱਪੀਆਂ ਹੱਦਾਂ, ਅਖੀਰ ਵੱਡਾ ਜਿਗਰਾ ਕਰਕੇ ਮਾਂ ਨੇ ਪੁਲਸ ਸਾਹਮਣੇ ਖੋਲ੍ਹੀ ਕਰਤੂਤ

ਜਾਣਕਾਰੀ ਅਨੁਸਾਰ ਮੁੱਖ ਮੁਲਜ਼ਮ ਜਗੀਰ ਸਿੰਘ ਘੋਲਾ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਸਮੇਤ ਕਈ ਪੁਲਸ ਅਧਿਕਾਰੀ ਇਸ ਮਾਮਲੇ ਵਿਚ ਘੋਲਾ ਤੋਂ ਪੁੱਛਗਿਛ ਕਰ ਕੇ ਜਾਂਚ ਕਰਨ ਵਿਚ ਲੱਗੇ ਹੋਏ ਹਨ, ਤਾਂ ਕਿ ਸੁੱਚਾ ਦੇ ਕੱਟੇ ਹੋਏ ਸਿਰ ਦਾ ਪਤਾ ਲਾਇਆ ਜਾ ਸਕੇ। ਹੁਣ ਤਕ ਪੁਲਸ ਨੂੰ ਕੁਝ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਵੱਲੋਂ ਮੁੱਖ ਮੁਲਜ਼ਮ ਘੋਲਾ ਦੇ ਦੱਸਣ ਅਨੁਸਾਰ ਮੁਲਜ਼ਮ ਨੇਪਾਲੀ ਵਿਅਕਤੀ ਦਾ ਸਕੈੱਚ ਬਣਾਇਆ ਗਿਆ। ਨੇਪਾਲੀ ਦੀ ਭਾਲ ਵਿਚ ਮੋਹਾਲੀ ਪੁਲਸ ਵੱਲੋਂ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉਤਰਾਖੰਡ ਸਮੇਤ ਹੋਰ ਸੂਬਿਆਂ ਦੀ ਪੁਲਸ ਨੂੰ ਸਕੈੱਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਇਸ ਦੇ ਨਾਲ ਹੀ ਪੁਲਸ ਵੱਲੋਂ ਵਟਸਐਪ ਜ਼ਰੀਏ ਵੀ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਖੂਨ ਬਣਿਆ ਪਾਣੀ, ਪੋਤੇ ਨੇ ਕਹੀ ਮਾਰ ਕੇ ਕਤਲ ਕੀਤਾ ਦਾਦਾ

ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫਰਾਰ ਚੱਲ ਰਹੇ ਨੇਪਾਲੀ ਮੁਲਜ਼ਮ ਨੂੰ ਕੱਟੇ ਸਿਰ ਸਬੰਧੀ ਜਾਣਕਾਰੀ ਹੈ। ਪੁਲਸ ਵੱਲੋਂ ਸਕੈੱਚ ਬਣਾਇਆ ਗਿਆ ਹੈ। ਮ੍ਰਿਤਕ ਦੇ ਸਿਰ ਸਬੰਧੀ ਨੇਪਾਲੀ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਜਾਣਕਾਰੀ ਮਿਲ ਸਕਦੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਨੇਪਾਲੀ ਦੀ ਭਾਲ ਲਈ 5 ਟੀਮਾਂ ਗਠਿਤ ਕਰ ਦਿੱਤੀ ਗਈਆਂ ਹਨ। ਪੁਲਸ ਟੀਮਾਂ ਘੋਲਾ ਦੀ ਨਿਸ਼ਾਨਦੇਹੀ ’ਤੇ ਨੇਪਾਲੀ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਕੋਟਕਪੂਰਾ ਵਿਚ ਜ਼ਬਰਦਸਤ ਗੈਂਗਵਾਰ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

Gurminder Singh

This news is Content Editor Gurminder Singh