ਅਗਲੇ ਮਹੀਨੇ ਵਿਦੇਸ਼ੀ ਦੌਰੇ ''ਤੇ ਜਾ ਸਕਦੇ ਹਨ ਕੈਪਟਨ ਅਮਰਿੰਦਰ ਸਿੰਘ

07/16/2019 2:08:29 PM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਮਰੀਕਾ ਜਾਣ ਦਾ ਪ੍ਰੋਗਰਾਮ ਬਣ ਰਿਹਾ ਹੈ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਅਗਸਤ ਮਹੀਨੇ 'ਚ ਅਮਰੀਕਾ ਦੇ ਦੌਰੇ 'ਤੇ ਜਾ ਸਕਦੇ ਹਨ। ਇਸ ਦੌਰੇ ਦੀ ਅਜੇ ਅਧਿਕਾਰਤ ਤੌਰ 'ਤੇ ਰੂਪ-ਰੇਖਾ ਤਿਆਰ ਹੋਣੀ ਬਾਕੀ ਹੈ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਿਰਫ ਇਕ ਹੀ ਸਰਕਾਰੀ ਦੌਰੇ 'ਤੇ ਗਏ ਹਨ। 

ਪਹਿਲਾਂ ਤਾਂ ਉਹ ਇੰਗਲੈਂਡ ਦੌਰੇ 'ਤੇ ਗਏ ਸਨ ਅਤੇ ਇੰਗਲੈਂਡ ਦੌਰੇ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਇਕ ਹੋਰ ਦੇਸ਼ 'ਚ ਨਿੱਜੀ ਦੌਰੇ 'ਤੇ ਗਏ ਸਨ। ਸੂਤਰਾਂ ਮੁਤਾਬਕ ਅਮਰੀਕਾ 'ਚ ਵਸੇ ਅਪ੍ਰਵਾਸੀ ਪੰਜਾਬੀਆਂ ਵੱਲੋਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਨੂੰ ਅਮਰੀਕਾ ਆਉਣ ਲਈ ਕਿਹਾ ਜਾ ਰਿਹਾ ਹੈ। ਹੁਣ ਦੇਖਣਾ ਇਹ ਬਾਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਗਸਤ ਦੇ ਸ਼ੁਰੂ 'ਚ ਹੀ ਅਮਰੀਕਾ ਦੌਰੇ 'ਤੇ ਜਾਂਦੇ ਹਨ ਜਾਂ ਫਿਰ ਸੁਤੰਤਰਤਾ ਦਿਵਸ ਸਮਾਰੋਹ ਤੋਂ ਬਾਅਦ ਵਿਦੇਸ਼ੀ ਦੌਰੇ 'ਤੇ ਜਾਂਦੇ ਹਨ। ਕੈਪਟਨ ਦੇ ਦੌਰੇ ਸਬੰਧੀ ਅਪ੍ਰਵਾਸੀ ਕਾਫੀ ਉਤਸ਼ਾਹਤ ਹੋਣਗੇ ਅਤੇ ਉਨ੍ਹਾਂ ਨੂੰ ਕਾਂਗਰਸ ਨਾਲ ਜੋੜਨ 'ਚ ਮਦਦ ਮਿਲੇਗੀ। ਦੱਸਣਯੋਗ ਹੈ ਕਿ ਫਿਲਹਾਲ ਅਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀਂ ਦਿੱਲੀ ਗਏ ਹੋਏ ਹਨ, ਜਿੱਥੇ ਉਨ੍ਹਾਂ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ।

shivani attri

This news is Content Editor shivani attri