ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤੋਹਫਾ

01/19/2018 7:51:00 PM

ਚੰਡੀਗੜ੍ਹ (ਮਨਮੋਹਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਪੀ. ਆਰ. ਟੀ. ਸੀ. ਦੀਆਂ 25 ਹਾਈ-ਫਾਈ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਹ ਬੱਸਾਂ ਆਮ ਨਹੀਂ ਹਨ ਸਗੋਂ ਜੀ. ਪੀ. ਐੱਸ. ਸਿਸਟਮ, ਸੀ. ਸੀ. ਟੀ. ਵੀ. ਕੈਮਰਿਆਂ ਅਤੇ ਅਲਾਰਮ ਸਾਇਰਲ ਸਮੇਤ ਨਵੀਂ ਤਕਨੀਕ ਨਾਲ ਲੈਸ ਹਨ। 
ਇਸ ਦੌਰਾਨ ਕੈਪਟਨ ਨੇ ਰੇਲਵੇ ਵਿਭਾਗ ਵਲੋਂ ਕ੍ਰਿਕਟਰ ਹਰਮਨਪ੍ਰੀਤ ਕੌਰ ਤੋਂ ਨੌਕਰੀ ਛੱਡਣ ਲਈ 27 ਲੱਖ ਰੁਪਏ ਮੰਗੇ ਜਾਣ 'ਤੇ ਰੇਲ ਮੰਤਰੀ ਨੂੰ ਚਿੱਠੀ ਲਿਖੇ ਜਾਣ ਵੀ ਜਾਣਕਾਰੀ ਦੱਤੀ ਹੈ। 
ਕੈਪਟਨ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ 'ਤੇ ਬੋਲਦੇ ਕਿਹਾ ਕਿ ਵਿਰੋਧੀਆਂ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਇਸ ਲਈ ਉਹ ਇਸ 'ਤੇ ਸਿਆਸਤ ਕਰ ਰਹੇ ਹਨ।