ਕੈਪਟਨ ਖਿਲਾਫ ਆਮਦਨ ਟੈਕਸ ਅਧਿਕਾਰੀ ਦੀ ਗਵਾਹੀ ਪੂਰੀ

06/11/2019 2:00:39 PM

ਲੁਧਿਆਣਾ (ਮਹਿਰਾ) : ਆਮਦਨ ਟੈਕਸ ਵਿਭਾਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਖਿਲਾਫ ਦਾਇਰ ਕੀਤੀਆਂ ਸ਼ਿਕਾਇਤਾਂ 'ਚ ਵਿਭਾਗ ਵਲੋਂ ਸਾਰੇ ਮਾਮਲਿਆਂ 'ਚ ਦਸਤਾਵੇਜ਼ਾਂ ਨੂੰ ਅਦਾਲਤ 'ਚ ਪੇਸ਼ ਕਰਨ ਦੀਆਂ ਅਰਜ਼ੀਆਂ ਲਾਈਆਂ ਗਈਆਂ ਹਨ। ਵਿਭਾਗ ਦੇ ਵਕੀਲ ਰਾਕੇਸ਼ ਗੁਪਤਾ ਨੇ ਅਰਜ਼ੀਆਂ 'ਚ ਦਾਅਵਾ ਕੀਤਾ ਹੈ ਕਿ ਮਾਮਲਿਆਂ ਨਾਲ ਸਬੰਧਿਤ ਕੁਝ ਮਹੱਤਵਪੂਰਨ ਦਸਤਾਵੇਜ਼ ਉਨ੍ਹਾਂ ਨੂੰ ਬਾਅਦ 'ਚ ਮਿਲੇ, ਜਿਨ੍ਹਾਂ ਨੂੰ ਉਹ ਮਾਮਲੇ 'ਚ ਲਾਉਣਾ ਚਾਹੁੰਦੇ ਸਨ।

ਉੱਥੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਭਾਗ ਦੇ ਅਧਿਕਾਰੀ ਅਮਿਤ ਦੁਆ ਦੀ ਗਵਾਹੀ ਕਰਵਾਈ ਗਈ, ਜੋ ਪੂਰੀ ਹੋ ਗਈ। ਪਹਿਲੀ ਪੇਸ਼ੀ 'ਤੇ ਵਿਭਾਗ ਨੇ ਚੀਫ ਜੂਡੀਸ਼ੀਅਲ ਮੈਜਿਸਟਰੇਟ ਪੀ. ਐੱਸ. ਕਾਲੇਕਾ ਦੀ ਅਦਾਲਤ 'ਚ ਇਨਕਮ ਟੈਕਸ ਅਧਿਕਾਰੀ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਵਾਈ ਸੀ, ਜੋ ਪੂਰੀ ਨਹੀਂ ਹੋ ਸਕੀ ਸੀ। ਅਮਨਪ੍ਰੀਤ ਕੌਰ ਫਿਰ ਆਪਣੇ ਵਕੀਲ ਰਾਕੇਸ਼ ਗੁਪਤਾ ਦੇ ਨਾਲ ਅਦਾਲਤ 'ਚ ਪੇਸ਼ ਹੋਈ ਪਰ ਆਪਣੀ ਗਵਾਹੀ ਨਹੀਂ ਕਰਵਾਈ। ਪੀ. ਐੱਸ. ਕਾਲੇਕਾ ਨੇ ਸਾਰੇ ਮਾਮਲਿਆਂ ਨੂੰ 14 ਜੂਨ ਲਈ ਅੱਗੇ ਪਾ ਦਿੱਤਾ ਹੈ।

ਉੱਥੇ ਕੈਪਟਨ ਅਮਰਿੰਦਰ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਆਮਦਨ ਟੈਕਸ ਵਿਭਾਗ ਦੇ ਦੂਜੇ ਮਾਮਲੇ 'ਚ ਚੱਲ ਰਹੀ ਗਵਾਹੀ ਵੀ ਪੂਰੀ ਨਹੀਂ ਹੋ ਸਕੀ। ਹਾਲਾਂਕਿ ਆਮਦਨ ਟੈਕਸ ਵਿਭਾਗ ਨੇ ਰਣਇੰਦਰ ਸਿੰਘ ਖਿਲਾਫ ਇਕ ਹੋਰ ਮਾਮਲੇ 'ਚ ਇਨਕਮ ਟੈਕਸ ਅਧਿਕਾਰੀ ਅਮਿਤ ਦੁਆ ਦੀ ਗਵਾਹੀ ਪੂਰੀ ਕਰਵਾ ਦਿੱਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਖਿਲਾਫ ਹੋਰ ਮਾਮਲਿਆਂ 'ਚ ਗਵਾਹੀ ਮੁਕੰਮਲ ਨਹੀਂ ਹੋ ਸਕੀ। ਸੀ। 

Babita

This news is Content Editor Babita