ਪਿੰਡ ਕਰੀ ਕਲਾਂ ਦੇ ਕੋਲੋਂ ਨਿਕਲਦੀ ਨਹਿਰ ''ਚ ਪਿਆ ਚਾਲੀ ਫੁੱਟ ਦਾ ਪਾੜ

06/19/2020 4:03:35 PM

ਗੁਰੂਹਰਸਹਾਏ (ਆਵਲਾ): ਗੁਰੂਹਰਸਹਾਏ ਅਤੇ ਫਿਰੋਜ਼ਪਰ 'ਚ ਲੁਤਰ ਨਹਿਰ ਹੈੱਡ ਤੋਂ ਨਿਕਲਦੀ ਜਲਾਲਾਬਾਦ ਬ੍ਰਾਂਚ ਨਹਿਰ ਕਰੀ ਕਲਾਂ ਪਿੰਡ ਦੇ ਕੋਲ 40 ਫੁੱਟ ਦਾ ਪਾੜ ਪੈਣ ਕਾਰਨ ਕਿਸਾਨਾਂ ਦੀ ਕਰੀਬ ਦੋ ਸੌ ਏਕੜ ਖੇਤਾਂ 'ਚ ਬਿਜਾਈ ਕੀਤੀ ਗਈ ਖੇਤੀ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ।ਦੋ ਸੌ ਏਕੜ ਜ਼ਮੀਨ 'ਚ ਭਰਿਆ ਪੂਰੀ ਤਰ੍ਹਾਂ ਪਾਣੀ ਭਰ ਗਿਆ ਹੈ ਅਤੇ ਪੀੜਤ ਕਿਸਾਨ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਕਸਬਾ ਮਮਦੋਟ 'ਚ ਚਾਰ ਨਹਿਰਾਂ ਹਨ ਅਤੇ ਨਹਿਰੀ ਵਿਭਾਗ ਵਲੋਂ ਸਮੇਂ ਰਹਿੰਦੇ ਸਫ਼ਾਈ ਅਤੇ ਦੇਖ ਭਾਲ ਨਾ ਕਰਨ ਦੇ ਕਾਰਨ ਨਹਿਰ ਹਰ ਸਾਲ ਟੁੱਟਦੀ ਹੈ ਜਿਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭਰਨਾ ਪੈਂਦਾ ਹੈ।

ਕਿਸਾਨਾਂ ਨੇ ਕਿਹਾ ਕਿ ਨਹਿਰ ਰਾਤ ਦੀ ਟੁੱਟੀ ਹੋਈ ਹੈ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਅਤੇ ਘਟਨਾ ਸਥਲ ਪਹੁੰਚੇ ਨਹਿਰੀ ਵਿਭਾਗ ਦੇ ਜੇਈ ਨੇ ਦੱਸਿਆ ਕਿ ਕਿਸੇ ਵਿਅਕਤੀਆ ਨੇ ਇਸ ਨਹਿਰ ਨੂੰ ਇੱਥੋਂ ਤੋੜ ਦਿੱਤਾ ਹੈ।ਜੇਈ ਨੇ ਕਿਹਾ ਕਿ ਲੇਬਰ ਅਤੇ ਜੇ.ਸੀ.ਬੀ. ਮਸ਼ੀਨਾਂ ਰਾਹੀ ਇਸ ਪਾੜ ਨੂੰ ਭਰਿਆ ਜਾ ਰਿਹਾ ਹੈ।ਜਲਦ ਹੀ ਇਸ ਪਾੜ ਨੂੰ ਭਰ ਦਿੱਤਾ ਜਾਵੇਗਾ।

Shyna

This news is Content Editor Shyna