ਕੈਨੇਡਾ ''ਚ ਰਿਸ਼ਤੇਦਾਰ ਨੇ ਭਾਰਤੀ ਵਿਦਿਆਰਥੀ ਦੀ ਕੀਤੀ ਸੀ ਹੱਤਿਆ, ਲਾਸ਼ ਨੂੰ ਭਾਰਤ ਲਿਆਉਣ ਦੀ ਤਿਆਰੀ

Wednesday, May 12, 2021 - 11:48 PM (IST)

ਟੋਰਾਂਟੋ - ਕੈਨੇਡਾ ਵਿਚ 43 ਸਾਲਾ ਵਿਅਕਤੀ ਨੂੰ ਆਪਣੇ 19 ਸਾਲਾ ਰਿਸ਼ਤੇਦਾਰ ਦੀ ਗੋਲੀ ਮਾਰ ਕੇ ਹੱਤਿਆ ਅਤੇ ਆਪਣੀ ਪਤਨੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਾ ਹੈ। ਐਡਮਨਟਨ ਵਿਚ ਗੁਮਦੁਰ ਸਿੰਘ ਬਰਾੜ 1ਨੇ ਆਪਣੇ ਰਿਸ਼ਤੇਦਾਰ ਹਰਮਨਜੋਤ ਸਿੰਘ ਭੱਟਲ ਦੀ ਹੱਤਿਆ ਕਰ ਦਿੱਤੀ ਅਤੇ ਆਪਣੀ ਪਤਨੀ ਸਤਵੀਰ ਕੌਰ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਸ ਨੂੰ ਫਰਸਟ ਡਿਗਰੀ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਬਣਾਇਆ ਗਿਆ ਹੈ।
ਪੰਜਾਬ ਦੇ ਬਰਨਾਲਾ ਜ਼ਿਲੇ ਦੇ ਭਟਲ ਪਿੰਡ ਤੋਂ ਹਰਮਨਜੋਤ ਸਿੰਘ ਭੱਟਲ ਸਟੱਡੀ ਵੀਜ਼ਾ 'ਤੇ ਸਤੰਬਰ 2018 ਵਿਚ ਕੈਨੇਡਾ ਆਇਆ ਸੀ। ਉਹ ਆਪਣੇ ਮਾਤਾ-ਪਿਤਾ ਦੀ ਇਕੋ ਇਕ ਔਲਾਦ ਸੀ। ਉਹ ਉੱਤਰੀ ਅਲਬਰਟਾ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਪੜ੍ਹ ਰਿਹਾ ਸੀ ਅਤੇ ਮਾਂ ਦੇ ਰਿਸ਼ਤੇਦਾਰ ਦੇ ਇਥੇ ਰੁਕਿਆ ਹੋਇਆ ਸੀ। ਮੁਲਜ਼ਮ ਦਾ ਆਪਣੀ ਪਤਨੀ ਦੇ ਨਾਲ ਝਗੜਾ ਹੋਇਆ ਸੀ ਉਸ ਨੇ ਉਸ ਵਾਹਨ 'ਤੇ ਗੋਲੀ ਚਲਾ ਦਿੱਤੀ ਜਿਸ ਵਿਚ ਉਸ ਦੀ ਪਤਨੀ ਭੱਟਲ ਦੇ ਨਾਲ ਯਾਤਰਾ ਕਰ ਰਹੀ ਸੀ। ਭੱਟਲ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਜਦੋਂ ਕਿ ਸਤਵੀਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਭੱਟਲ ਅਤੇ ਸਤਵੀਰ ਨੂੰ ਗੋਲੀ ਮਾਰਨ ਤੋਂ ਬਾਅਦ ਗਮਦੁਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ, ਪਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਭੱਟਲ ਦੀ ਲਾਸ਼ ਨੂੰ ਭਾਰਤ ਭੇਜੇ ਜਾਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।

Khushdeep Jassi

This news is Content Editor Khushdeep Jassi