ਕੈਨੇਡਾ ਭੇਜਣ ਦੇ ਨਾਂ ''ਤੇ 6.77 ਲੱਖ ਠੱਗੇ

06/28/2017 1:44:03 PM

ਬਟਾਲਾ - ਕੈਨੇਡਾ ਭੇਜਣ ਦੇ ਨਾਂ 'ਤੇ 6.77 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਦਰਖਾਸਤ 'ਚ ਰਾਮਾ ਸ਼ੰਕਰ ਪੁੱਤਰ ਸੂਰਜ ਸ਼ਰਮਾ ਵਾਸੀ ਨਰਹਾਨੀ ਡਾਕਖਾਨਾ ਜਮੂਈ ਜ਼ਿਲਾ ਬਲੀਆ ਯੂ. ਪੀ. ਨੇ ਦੱਸਿਆ ਕਿ ਵਿਵੇਕ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਰਾਮ ਨਗਰ ਕਾਲੋਨੀ, ਰਾਮਾਮੰਡੀ ਜਲੰਧਰ ਨੇ ਮੈਨੂੰ ਅਤੇ ਮੇਰੇ ਹੋਰਨਾਂ ਸਾਥੀਆਂ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਹਰ ਮੈਂਬਰ ਕੋਲੋਂ 85 ਹਜ਼ਾਰ ਰੁਪਏ ਦੇ ਹਿਸਾਬ ਨਾਲ 6.77 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਕਤ ਮਾਮਲੇ ਦੀ ਏ. ਐੱਸ. ਆਈ. ਬਲਦੇਵ ਰਾਜ ਵੱਲੋਂ ਜਾਂਚ ਕਰਨ ਤੋਂ ਬਾਅਦ ਥਾਣਾ ਸਿਟੀ ਵਿਚ ਰਾਮਾ ਸ਼ੰਕਰ ਦੇ ਬਿਆਨਾਂ ਦੇ ਆਧਾਰ 'ਤੇ ਵਿਵੇਕ ਕੁਮਾਰ ਵਿਰੁੱਧ ਧੋਖਾਦੇਹੀ ਕਰਨ ਦੇ ਦੋਸ਼ 'ਚ ਬਣਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।