ਖੁਦ ਨੂੰ ਪ੍ਰਸ਼ਾਂਤ ਕਿਸ਼ੋਰ ਦੱਸਣ ਵਾਲੇ ਨੂੰ ਪੈਸੇ ਦੇਣ ਵਾਲਿਆਂ ਦੇ ਨਾਂ ਹੋਣ ਜਨਤਕ : ਅਕਾਲੀ ਦਲ

05/16/2021 1:12:26 AM

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਆਪਣੀ ਪਾਰਟੀ ਦੇ ਉਨ੍ਹਾਂ ਵਿਧਾਇਕਾਂ ਦੇ ਨਾਂ ਜਨਤਕ ਕਰਨ, ਜਿਨ੍ਹਾਂ ਨੇ ਖੁਦ ਨੂੰ ਪ੍ਰਸ਼ਾਂਤ ਕਿਸ਼ੋਰ ਦੱਸਣ ਵਾਲੇ ਵਿਅਕਤੀ ਨੂੰ ਸਿਰਫ ਇਸ ਕਰ ਕੇ ਪੈਸੇ ਦਿੱਤੇ ਕਿ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਟਿਕਟਾਂ ਯਕੀਨੀ ਮਿਲਣਗੀਆਂ।

ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਬੁਲਾਰੇ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬੀਆਂ ਨੂੰ ਰਾਜ ਵਿਚ ਇਕ ਨਵੇਂ ਘਪਲੇ ਬਾਰੇ ਸੁਣ ਕੇ ਝਟਕਾ ਲੱਗਿਆ ਹੈ, ਜਿਸ ਵਿਚ ਮੌਜੂਦਾ ਵਿਧਾਇਕ 2022 ਦੀਆਂ ਚੋਣਾਂ ਵਾਸਤੇ ਟਿਕਟਾਂ ਮਿਲਣੀਆਂ ਯਕੀਨੀ ਬਣਾਉਣ ਵਾਸਤੇ ਸਿਆਸੀ ਸਲਾਹਕਾਰ ਦੇ ਨਾਂ ’ਤੇ ਪੈਸੇ ਦੇ ਰਹੇ ਹਨ ਜਦ ਕਿ ਇਹ ਵਿਅਕਤੀ ‘ਬਹਿਰੂਪੀਆ’ ਹੈ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਪ੍ਰਸ਼ਾਂਤ ਕਿਸ਼ੋਰ ਦੇ ਨਾਂ ’ਤੇ ਪੈਸੇ ਕਿਉਂ ਦੇ ਰਹੇ ਹਨ ਅਤੇ ਇਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਦੇਣ ਲਈ 5 ਕਰੋੜ ਰੁਪਏ ਕਿਵੇਂ ਇਕੱਠੇ ਕੀਤੇ, ਇਹ ਜਾਂਚ ਦਾ ਵਿਸ਼ਾ ਹੈ, ਜਿਸ ਦੀ ਪੜਤਾਲ ਪੰਜਾਬ ਪੁਲਸ ਨੁੰ ਜ਼ਰੂਰ ਕਰਨੀ ਚਾਹੀਦੀ ਹੈ।

Bharat Thapa

This news is Content Editor Bharat Thapa