ਤੇਜ਼ ਰਫ਼ਤਾਰ ਬੱਸ ਵਲੋਂ ਟੱਕਰ ਮਾਰਨ ਤੇ 7 ਸਾਲਾ ਬੱਚੇ ਦੀ ਮੌਤ

07/24/2016 4:10:22 PM

ਗੁਰਦਾਸਪੁਰ (ਵਿਨੋਦ)— ਬੱਸ ਵਲੋਂ ਟੱਕਰ ਮਾਰਨ ''ਤੇ ਇਕ 7 ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੱਚਾ ਸੁਲੇਮਾਨ ਪੁੱਤਰ ਸੁੱਚਾ ਮਸੀਹ ਨਿਵਾਸੀ ਪਿੰਡ ਭੁੱਲੇਚੱਕ ਆਪਣੇ ਪਿੰਡ ਤੋਂ ਸੜਕ ਪਾਰ ਕਰਨ ਲਈ ਸੜਕ ਤੇ ਖੜ੍ਹਾ ਸੀ ਕਿ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾ ਰਹੀ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਸੜਕ ''ਤੇ ਹੀ ਖੜ੍ਹੇ ਬੱਚੇ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਲੋਕਾਂ ਵਲੋਂ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਬੱਸ ਚਾਲਕ ਬੱਸ ਭਜਾ ਕੇ ਲੈ ਜਾਣ ਵਿਚ ਸਫ਼ਲ ਹੋ ਗਿਆ।

Gurminder Singh

This news is Content Editor Gurminder Singh