ਬਾਦਲ ਪਿੰਡ ਤੋਂ ਆ ਰਹੇ ''ਪ੍ਰਦਰਸ਼ਨਕਾਰੀ ਕਿਸਾਨਾਂ'' ਨਾਲ ਵਾਪਰਿਆ ਵੱਡਾ ਹਾਦਸਾ

09/23/2020 9:54:56 AM

ਬਠਿੰਡਾ (ਕੁਨਾਲ) : ਇੱਥੇ ਬਠਿੰਡਾ-ਬਾਦਲ ਰੋਡ 'ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਕਿਸਾਨਾਂ ਨਾਲ ਭਰੀ ਬੱਸ ਦੀ ਇਕ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 15 ਦੇ ਕਰੀਬ ਕਿਸਾਨ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਬਠਿੰਡਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਲਾਜ ਲਈ ਦਾਖ਼ਲ 2 ਕਿਸਾਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਬੱਸ 'ਚ ਕਰੀਬ 45 ਕਿਸਾਨ ਬਾਦਲ ਪਿੰਡ ਤੋਂ ਬਠਿੰਡਾ ਆ ਰਹੇ ਸਨ ਪਰ ਅਚਾਨਕ ਇਹ ਬੱਸ ਇਕ ਟਰਾਲੇ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ 15 ਦੇ ਕਰੀਬ ਕਿਸਾਨ ਜ਼ਖਮੀਂ ਹੋ ਗਏ।

ਇਨ੍ਹਾਂ 'ਚੋਂ 2 ਕਿਸਾਨਾਂ ਦੀ ਗੰਭੀਰ ਹਾਲਤ ਦੇ ਚੱਲਦਿਆਂ ਉਨ੍ਹਾਂ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਪੁਲਸ ਮੁਤਾਬਕ ਟਰਾਲਾ ਰੋਡ 'ਤੇ ਖੜ੍ਹਾ ਸੀ। ਫਿਲਹਾਲ ਟਰਾਲੇ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੈ।

Babita

This news is Content Editor Babita