ਢੋਆ-ਢੁਆਈ ਦੀ ਨਵੀਂ ਨੀਤੀ ਦੀਆਂ ਕਾਪੀਆਂ ਫੂਕ ਕੇ ਕੱਢੀ ਭੜਾਸ

03/17/2018 12:12:18 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਕਣਕ ਦੇ ਸੀਜ਼ਨ 'ਚ ਮੰਡੀਆਂ ਤੋਂ ਕਣਕ ਢੁਆਈ ਲਈ ਜਾਰੀ ਕੀਤੀ ਗਈ ਨਵੀਂ ਨੀਤੀ ਦੇ ਵਿਰੋਧ 'ਚ ਅੱਜ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਨਵੀਂ ਪਾਲਿਸੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਟਰੱਕ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨ ਜਗਜੀਤ ਸਿੰਘ ਲਾਲੀ, ਵਾਈਸ ਪ੍ਰਧਾਨ ਜੀਤਾ ਧਮੜੈਤ ਤੇ ਬੰਗਾ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਨਵੀਂ ਢੁਆਈ ਨੀਤੀ ਅਪਣਾਈ ਗਈ ਹੈ, ਉਹ ਟਰਾਂਸਪੋਰਟ ਦੇ ਧੰਦੇ ਨੂੰ ਚੌਪਟ ਕਰ ਕੇ ਕੁਝ ਚੁਣੀਆਂ ਸੋਸਾਇਟੀਆਂ ਨੂੰ ਲਾਭ ਪਹੁੰਚਾਉਣ ਵਾਲੀ ਹੈ। ਉਨ੍ਹਾਂ ਦੀ ਯੂਨੀਅਨ ਨੇ ਅੱਜ ਪੰਜਾਬ ਭਰ ਦੀਆਂ ਟਰੱਕ ਯੂਨੀਅਨਾਂ ਦੇ ਸੱਦੇ 'ਤੇ ਇਸ ਦਾ ਵਿਰੋਧ ਕਰਨ ਦਾ ਫ਼ੈਸਲਾ ਲਿਆ ਹੈ, ਜੇਕਰ ਸਰਕਾਰ ਨੇ ਇਸ ਨੀਤੀ ਨੂੰ ਰੱਦ ਕਰ ਕੇ ਪਹਿਲਾਂ ਵਾਲੀ ਨੀਤੀ ਨੂੰ ਜਾਰੀ ਨਾ ਰੱਖਿਆ ਤਾਂ ਇਸ ਦਾ ਪੂਰੇ ਪੰਜਾਬ 'ਚ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੋਹਣ ਸਿੰਘ ਹੀਰ ਚੇਅਰਮੈਨ, ਬੁੱਧ ਸਿੰਘ ਨਵਾਂਸ਼ਹਿਰ, ਪਰਮਿੰਦਰ ਸਿੰਘ ਬਹਾਰਾ, ਕਮਲਜੀਤ ਸਿੰਘ ਬੰਗਾ, ਹਰਬੰਸ ਸਿੰਘ ਗੁਣਚੌਰ, ਬਲਵੀਰ ਸਿੰਘ, ਤਰਲੋਚਨ ਸਿੰਘ, ਬਲਵੀਰ ਧਮੜੈਤ, ਹੰਸਰਾਜ ਗਰਚਾ, ਸੋਢੀ ਸਿੰਘ ਪਰਾਗਪੁਰ, ਰਾਜਾ ਕਮਾਮ, ਤਰਲੋਚਨ ਸਿੰਘ ਅੱਡਾ ਇੰਚਾਰਜ, ਜਸਵਿੰਦਰ ਸਿੰਘ, ਪਾਲ ਸਿੰਘ ਮਹਾਲੋਂ ਤੇ ਜਸਵਿੰਦਰ ਮਹਾਲੋਂ ਆਦਿ ਮੌਜੂਦ ਸਨ।