ਬਜਟ 2018 : ਵਿੱਤ ਮੰਤਰੀ ਅਰੁਣ ਜੇਟਲੀ ਨੇ ਸਿਹਤ ਦੇ ਲਈ ਕੀਤੇ ਵੱਡੇ ਐਲਾਨ

02/01/2018 12:00:31 PM

ਜਲੰਧਰ : ਮੋਦੀ ਸਰਕਾਰ ਵਲੋਂ ਆਪਣਾ ਆਖਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ, 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਇਸ ਬਜਟ ਵਿਚ ਜਿੱਥੇ ਕਿਸਾਨਾਂ ਅਤੇ ਹੋਰ ਵਰਗਾਂ ਲਈ ਵੱਡੇ ਐਲਾਨ ਕੀਤੇ ਗਏ ਹਨ, ਉਥੇ ਹੀ ਗਰੀਬਾਂ ਦੀ ਸਿਹਤ ਅਤੇ ਬੀਮਾ ਨੂੰ ਲੈ ਕੇ ਵੀ ਅਹਿਮ ਐਲਾਨ ਕੀਤੇ ਗਏ ਹਨ।
ਇਹ ਹਨ ਐਲਾਨ
— ਦੇਸ਼ ਦੀ 40 ਫੀਸਦੀ ਆਬਾਦੀ ਲਈ ਹੈਲਥ ਬੀਮਾ : ਜੇਤਲੀ
— 10 ਕਰੋੜ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਸਿਹਤ ਬੀਮਾ
— ਗਰੀਬ ਪਰਿਵਾਰਾਂ ਲਈ 5 ਲੱਖ ਬੀਮਾ ਹਰ ਸਾਲ : ਜੇਤਲੀ
— ਇਕ ਪਰਿਵਾਰ ਨੂੰ ਇਕ ਸਾਲ ਵਿਚ ਪੰਜ ਲੱਖ ਦਾ ਮੈਡੀਕਲ ਖਰਚ : ਜੇਤਲੀ
— ਹਰ ਤਿੰਨ ਸੰਸਦੀ ਖੇਤਰਾਂ ਵਿਚ ਇਕ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ : ਜੇਤਲੀ
– ਹੈਲਥ ਵੈਲਨੇਸ ਸੈਂਟਰ ਤੇ 1200 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਜਾਵੇਗਾ।
– ਗਰੀਬਾਂ ਲਈ 5 ਲੱਖ ਦੀ ਸਿਹਤ ਬੀਮਾ ਯੋਜਨਾ,ਵਿਤ ਮੰਤਰੀ ਦਾ ਦਾਅਵਾ ਇਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਸਕੀਮ।
– ਦੇਸ਼ ਵਿਚ 24 ਮੈਡੀਕਲ ਕਾਲਜ ਖੋਲ੍ਹੇ ਜਾਣਗੇ।