ਕਾਂਗਰਸ, ਭਾਜਪਾ ਤੇ ‘ਆਪ’ ਨੂੰ ਸੱਤਾ ਤੋਂ ਬਾਹਰ ਕਰਨਾ ਬਸਪਾ ਦਾ ਮੁੱਖ ਟੀਚਾ : ਜਸਵੀਰ ਗੜ੍ਹੀ

08/07/2021 8:29:42 PM

ਅੰਮ੍ਰਿਤਸਰ (ਲਖਬੀਰ)- ਬਸਪਾ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਮਾਨ-ਸਨਮਾਨ ਲਈ ‘ਆਸ਼ੀਰਵਾਦ ਯਾਤਰਾ’ ਭਗਵਾਨ ਵਾਲਮੀਕਿ ਤੀਰਥ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਕੱਢੀ ਗਈ, ਜਿਸ ਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿਨ ਦਿਹਾੜੇ ਵਿੱਕੀ ਮਿੱਡੂਖੇੜਾਂ ਦਾ ਕਤਲ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ

ਇਸ ਮੌਕੇ ਬਸਪਾ ਪ੍ਰਧਾਨ ਨੇ ਭਗਵਾਨ ਵਾਲਮੀਕਿ ਜੀ ਦੀ ਪ੍ਰਤਿਮਾ ਨੂੰ ਫੁੱਲਮਾਲਾ ਅਰਪਿਤ ਕੀਤੀ, ਡੇਰਾ ਧੂਣਾ ਸਾਹਿਬ ਅਤੇ ਡੇਰਾ ਬਾਬਾ ਪੂਰਨ ਨਾਥ ਵਿਖੇ ਸੰਤ ਗਿਰਧਾਰੀ ਨਾਥ ਜੀ ਤੋਂ ਆਸ਼ੀਰਵਾਦ ਲਿਆ। ਸੂਬਾ ਪ੍ਰਧਾਨ ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ, ਭਾਜਪਾ ਨੇ ਜਿਥੇ ਪੂਰੇ ਪੰਜਾਬ ਦੇ ਦਲਿਤ ਪੱਛੜੇ ਬਹੁਜਨ ਸਮਾਜ ਨੂੰ ਅਪਵਿੱਤਰ, ਗੈਰ-ਪੰਥਕ ਅਤੇ ਜਾਤੀਸੂਚਕ ਸ਼ਬਦਾਂ ਨਾਲ ਅਪਮਾਨਿਤ ਕੀਤਾ ਹੈ, ਉੱਥੇ ਹੀ ‘ਆਪ’ ਪਾਰਟੀ ਨੇ ਸੰਵਿਧਾਨ ਵਿਰੋਧੀ ਟਿੱਪਣੀ ਕੀਤੀ ਹੈ। ਕਾਂਗਰਸ ਸਰਕਾਰ ਬਹੁਜਨ ਸਮਾਜ ਦੇ ਅੰਦੋਲਨ ਨਾਲ ਚੋਰੀ ਤੇ ਸੀਨਾਜੋਰੀ ਕਰ ਰਹੀ ਹੈ, ਜਿਸ ਦਾ ਮੁਕਾਬਲਾ ਕਰਨ ਲਈ ਬਸਪਾ ਅੱਜ ਗੁਰੂਆਂ ਦਾ ਆਸ਼ੀਰਵਾਦ ਲੈਣ ਲਈ ‘ਆਸ਼ੀਰਵਾਦ ਯਾਤਰਾ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਤੇ ‘ਆਪ’ ਨੂੰ ਸੱਤਾ ਤੋਂ ਬਾਹਰ ਕਰਨਾ ਹੀ ਬਸਪਾ ਦਾ ਮੁਖ ਟੀਚਾ ਹੈ। ਇਸੇ ਲੜੀ ਤਹਿਤ 29 ਅਗਸਤ ਨੂੰ ਪੰਜਾਬ ਦੇ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਹਿੱਤ ਸੂਬਾ ਪੱਧਰੀ ਮਾਣ-ਸਨਮਾਨ ਲਈ ‘ਅਲਖ ਜਗਾਓ ਰੈਲੀ’ ਫਗਵਾੜਾ ਵਿਖੇ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਅਗਵਾਈ 'ਚ ਕਾਂਗਰਸ ਮੁੜ ਹੋਵੇਗੀ ਸੱਤਾ 'ਤੇ ਕਾਬਜ਼ : ਸਿੰਗਲਾ

ਅੱਜ ਦੀ ਇਹ ਯਾਤਰਾ ਲਗਾਤਾਰ 3 ਘੰਟੇ ਦੇ ਲਗਭਗ ਸਫਰ ਤਹਿ ਕਰ ਕੇ ਸ੍ਰੀ ਦਰਬਾਰ ਸਾਹਿਬ ਪੁੱਜੀ। ਜਿਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਗਿਆ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਮਨਜੀਤ ਸਿੰਘ ਅਟਵਾਲ, ਰੋਹਿਤ ਖੋਖਰ, ਤਲਬੀਰ ਸਿੰਘ ਗਿੱਲ, ਗੁਰਬਖਸ਼ ਸਿੰਘ ਸ਼ੇਰਗਿੱਲ, ਸਵਿੰਦਰ ਛੱਜਲਵੱਡੀ, ਗੁਰਬਖਸ਼ ਮਹੇ, ਤਾਰਾ ਚੰਦ ਭਗਤ, ਗੁਰਪ੍ਰਤਾਪ ਸਿੰਘ ਟਿੱਕਾ, ਅਵਤਾਰ ਸਿੰਘ ਟਰੱਕਾਂ ਵਾਲੇ, ਸੁਖਵੰਤਜੀਤ ਕੌਰ, ਸੁਰਜੀਤ ਸਿੰਘ ਭੋਲਾ, ਇੰਜ. ਅਮਰੀਕ ਸਿੰਘ ਸਿੱਧੂ, ਪ੍ਰਿੰ. ਨਰਿੰਦਰ ਸਿੰਘ, ਜਗਦੀਸ਼ ਦੁੱਗਲ, ਰਣਬੀਰ ਸਿੰਘ ਰਾਣਾ, ਅਮਰਬੀਰ ਸਿੰਘ ਢੋਡ ਆਦਿ ਸ਼ਾਮਲ ਸਨ।

Bharat Thapa

This news is Content Editor Bharat Thapa