ਅੰਮ੍ਰਿਤਸਰ : ਸਰਹੱਦ 'ਤੇ ਸੁਣੀ 'ਡਰੋਨ' ਦੀ ਆਵਾਜ਼, ਜਵਾਨਾਂ ਨੇ ਦਾਗੇ ਹਵਾਈ ਫਾਇਰ

01/16/2020 9:38:03 AM

ਅਜਨਾਲਾ (ਬਾਠ) : ਤਹਿਸੀਲ ਅਜਨਾਲਾ ਅਧੀਨ ਪੈਂਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਛੰਨਾ ਨੇੜੇ ਬੀਤੀ ਰਾਤ ਕਰੀਬ 2 ਵਜੇ ਬੀ. ਐੱਸ. ਐੱਫ. ਨੂੰ ਗਸ਼ਤ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਰਾਤ ਸਮੇਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਜਦੋਂ ਡਰੋਨ ਦੀ ਆਵਾਜ਼ ਸੁਣੀ ਤਾਂ ਹਰਕਤ 'ਚ ਆਉਂਦਿਆਂ ਆਵਾਜ਼ ਆਉਣ ਵਾਲੇ ਪਾਸੇ ਨੂੰ ਹਵਾਈ ਫਾਇਰ ਦਾਗਣੇ ਸ਼ੁਰੂ ਕਰ ਦਿੱਤੇ। ਫਿਲਹਾਲ ਇਸ ਸਬੰਧੀ ਬੀ. ਐੱਸ. ਐੱਫ. ਦੇ ਜਵਾਨਾਂ ਤੇ ਡੀ. ਐੱਸ. ਪੀ. ਅਜਨਾਲਾ ਸੋਹਣ ਸਿੰਘ ਦੀ ਅਗਵਾਈ 'ਚ ਪੁਲਸ ਥਾਣਾ ਰਾਮਦਾਸ ਦੇ ਮੁਲਾਜ਼ਮਾਂ ਵਲੋਂ ਸਾਂਝੀ ਸਰਚ ਮੁਹਿੰਮ ਚਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Babita

This news is Content Editor Babita