ਬੀ. ਐੱਸ. ਐੱਫ. ਨੂੰ ਮਿਲੀ ਵੱਡੀ ਸਫਲਤਾ : 10 ਕਰੋੜ ਦੀ ਹੈਰੋਇਨ ਬਰਾਮਦ

04/01/2018 12:32:25 PM

ਅਜਨਾਲਾ (ਰਮਨਦੀਪ) : ਬੀ. ਐੱਸ. ਐੱਫ ਦੀ ਬੀ. ਓ. ਪੀ ਰਾਣੀਆ 17 ਬਟਾਲੀਅਨ ਦੇ ਜਵਾਨਾਂ ਵਲੋਂ ਭਾਰਤ-ਪਕਿ ਸਰਹੱਦ ਤੋਂ ਗਸ਼ਤ ਦੌਰਾਨ 10 ਕੋਰੜ ਦੀ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।  

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ ਵਲੋਂ ਸ਼ਨੀਵਾਰ ਸ਼ਾਮ 8ਵਜੇ ਦੇ ਕਰੀਬ ਗਸ਼ਤ ਦੌਰਾਨ ਭਾਰਤ ਵਾਲੇ ਪਾਸੇ ਕੰਡਿਆਲੀ ਤਾਰ ਨੇੜਿਓ ਦੋ ਪੈਕਿਟ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਦੱਸ ਕਰੋੜ ਦੱਸੀ ਜਾ ਰਹੀ ਹੈ। ਇਸ ਸੰਬੰਧੀ ਬੀ. ਐੱਸ. ਐੱਫ ਦੇ ਉੱਚ ਅਧਿਕਾਰੀਆਂ ਨਾਲ ਸਪੰਰਕ ਨਹੀਂ ਹੋ ਸਕਿਆ ਤੇ ਖਬਰ ਲਿਖੇ ਜਾਣ ਤੱਕ ਬੀ. ਐੱਸ. ਐੱਫ ਦੇ ਜਵਾਨਾਂ ਵਲੋਂ ਸਰਚ ਅਪ੍ਰੇਸ਼ਨ ਜਾਰੀ ਹੈ।