BSF ਨੇ ਕਬਜ਼ੇ ’ਚ ਲਿਆ ਭਾਰਤ-ਪਾਕਿ ਸਰਹੱਦ ’ਚ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ

01/19/2022 11:01:19 AM

ਤਰਨਤਾਰਨ (ਰਮਨ) - ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ਨਜ਼ਦੀਕ ਪੈਂਦੀ ਪੋਸਟ ਹਵੇਲੀਆਂ ਵਿਖੇ ਮੰਗਲਵਾਰ ਬੀ. ਐੱਸ. ਐੱਫ. ਵੱਲੋਂ ਇਕ ਪਾਕਿਸਤਾਨੀ ਡ੍ਰੋਨ ਨੂੰ ਕਬਜ਼ੇ ’ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪਾਕਿਸਤਾਨੀ ਡਰੋਨ ਨੂੰ ਬੀ. ਐੱਸ. ਐੱਫ. ਦੀ 71 ਬਟਾਲੀਅਨ ਨੇ ਆਪਣੇ ਕਬਜ਼ੇ ’ਚ ਲੈ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇਕ ਮਹੀਨੇ ਦੌਰਾਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਨੇੜੇ ਭਾਰਤੀ ਖੇਤਰ ਅੰਦਰ ਕਈ ਵਾਰ ਡ੍ਰੋਨ ਦੇ ਦਾਖਲ ਹੋਣ ਦੌਰਾਨ ਜਿੱਥੇ ਬੀ. ਐੱਸ. ਐੱਫ. ਵੱਲੋਂ ਫਾਇਰਿੰਗ ਕੀਤੀ ਗਈ, ਉਥੇ ਬੀਤੇ ਦਿਨੀਂ ਇਕ ਡ੍ਰੋਨ ਨੂੰ ਪਹਿਲਾਂ ਵੀ ਕਬਜ਼ੇ ’ਚ ਲਿਆ ਜਾ ਚੁੱਕਾ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ਦੇ ਨੌਸ਼ਹਿਰਾ ਢਾਲਾ ਇਲਾਕੇ ਅਧੀਨ ਆਉਂਦੀ ਚੌਕੀ ਹਵੇਲੀਆਂ ਦੇ ਪਿੱਲਰ ਨੰਬਰ 124/27=28 ਨਜ਼ਦੀਕ ਕਣਕ ’ਚ ਡਿੱਗਾ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਗਿਆ। ਇਹ ਡ੍ਰੋਨ ਜੋਗਿੰਦਰ ਸਿੰਘ ਦੀ ਖੇਤੀਯੋਗ ਜ਼ਮੀਨ ’ਚ ਡਿੱਗਾ ਮਿਲਿਆ, ਜਿਸ ਨੂੰ ਬੀ. ਐੱਸ. ਐੱਫ. ਦੇ ਕਮਾਡੈਂਟ ਸੁਰਜੀਤ ਸਿੰਘ ਵੱਲੋਂ ਕਬਜ਼ੇ ’ਚ ਲੈਂਦੇ ਹੋਏ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦਾ ਜਾਣੋ ਸਿਆਸੀ ਸਫ਼ਰ

ਡਰੋਨ ਦੀ ਮਿਲਣ ਸਬੰਧੀ ਸੂਚਨਾ ਤੋਂ ਤੁਰੰਤ ਬਾਅਦ ਜ਼ਿਲ੍ਹੇ ਦੇ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਮੌਕੇ ’ਤੇ ਪੁੱਜੇ। ਇਸ ਬਾਬਤ ਐੱਸ .ਪੀ (ਆਈ) ਵਿਸ਼ਾਲਜੀਤ ਸਿੰਘ ਨੇ ਮਿਲੇ ਡ੍ਰੋਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬੀ. ਐੱਸ. ਐੱਫ. ਵੱਲੋਂ ਬਰਾਮਦ ਕੀਤੇ ਗਏ ਪਾਕਿਸਤਾਨੀ ਡ੍ਰੋਨ ਨੂੰ ਜਦੋਂ ਪੁਲਸ ਹਵਾਲੇ ਕੀਤਾ ਜਾਵੇਗਾ ਤਾਂ ਉਸ ਸਬੰਧੀ ਮਾਮਲਾ ਵੀ ਜ਼ਰੂਰ ਦਰਜ ਕੀਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ


 

rajwinder kaur

This news is Content Editor rajwinder kaur