ਭੈਣ ਨੂੰ ਫੋਨ ਕਰਨ ਤੋਂ ਬਾਅਦ ਭਰਾ ਨੇ ਚੁੱਕਿਆ ਅਜਿਹਾ ਖੌਫਨਾਕ ਕਦਮ ਕਿ ਜਿਸ ਨੂੰ ਦੇਖ ਸਭ ਦੇ ਉੱਡੇ ਹੋਸ਼

03/21/2017 4:38:30 PM

 ਮੋਗਾ(ਆਜ਼ਾਦ)— ਮੋਗਾ ਨੇੜਲੇ ਪਿੰਡ ਭਿੰਡਰ ਕਲਾਂ ਵਿਖੇ ਬੀਤੀ ਦੇਰ ਰਾਤ ਘਰੇਲੂ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਗੁਰਪਾਲ ਸਿੰਘ ਉਰਫ ਮੰਗਾ (27-28) ਵੱਲੋਂ ਦਰਖੱਤ ਨਾਲ ਲਟਕ ਕੇ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸੰਬੰਧ ''ਚ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਵੱਲੋਂ ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਦੇ ਬਿਆਨਾਂ ''ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਨੌਜਵਾਨ ਡਰਾਈਵਰ ਸੀ ਪਰ ਕੰਮ ਤੋਂ ਹਟਣ ਕਾਰਨ ਅਤੇ ਘਰੇਲੂ ਹਾਲਾਤਾਂ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਉਸ ਨੇ ਆਪਣੀ ਭੈਣ ਨੂੰ ਮੋਬਾਇਲ ਫੋਨ ''ਤੇ ਕਿਹਾ ਕਿ ਉਹ ਤੰਗ ਆ ਕੇ ਪਿੰਡ ਦੇ ਪ੍ਰਾਇਮਰੀ ਸਕੂਲ ''ਚ ਖੁਦਕੁਸ਼ੀ ਕਰਨ ਲੱਗਿਆ ਹੈ। ਜਿਸ ਤੋਂ ਉਸ ਦੀ ਭੈਣ ਨੇ ਘਰੇ ਫੋਨ ਕੀਤਾ ਕਿ ਗੁਰਪਾਲ ਕਿੱਥੇ ਹੈ। ਮੈਨੂੰ ਉਸ ਦਾ ਟੇਲੀਫੋਨ ਆਇਆ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਸਕੂਲ ''ਚ ਜਾ ਕੇ ਵੇਖਿਆ ਤਾਂ ਉਹ ਗੱਲ ''ਚ ਰੱਸੀ ਪਾ ਕੇ ਦਰਖੱਤ ਨਾਲ ਲਟਕ ਰਿਹਾ ਸੀ। ਜਿਸ ''ਤੇ ਉਨ੍ਹਾਂ ਨੇ ਉਸ ਨੂੰ ਭਿੰਡਰ ਕਲਾਂ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਘਟਨਾ ਦਾ ਪਤਾ ਲੱਗਣ ''ਤੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਸ ਪਾਰਟੀ ਸਹਿਤ ਉੱਥੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ''ਚ ਲੈ ਕੇ ਸਿਵਲ ਹਸਪਤਾਲ ਮੋਗਾ ਤੋਂ ਅੱਜ ਪੋਸਟਮਾਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿਤਾ ਗਿਆ।