ਦੀਵਾਲੀ ਦੀ ਰਾਤ ਬਣੀ ਕਾਲੀ ਰਾਤ, ਭਰਾ ਵੱਲੋਂ ਸਕੇ ਭਰਾ ਦਾ ਕਤਲ

10/20/2017 2:39:25 PM


ਜ਼ੀਰਾ (ਸਤੀਸ਼)— ਦੀਵਾਲੀ ਦੀ ਬੀਤੀ ਬਾਤ ਇਕ ਗਰੀਬ ਪਰਿਵਾਰ ਲਈ ਉਸ ਸਮੇਂ ਕਾਲੀ ਰਾਤ ਬਣ ਗਈ ਜਦੋ ਦੀਵਾਲੀ ਵਾਲੇ ਦਿਨ ਰਾਤ ਦੇ ਸਮੇਂ ਪਟਾਕੇ ਚਲਾਉਦੇ ਹੋਏ ਪਿੰਡ ਤਲਵੰਡੀ ਜੱਲ ਖਾਂ ਦੇ ਰਹਿਣ ਵਾਲੇ ਦੋ ਸੱਕੇ ਭਰਵਾਂ ਵਿਚਕਾਰ ਆਪਸ 'ਚ ਤੱਕਰਾਰ ਹੋ ਗਈ। ਇਹ ਤੱਕਰਾਰ ਇਨ੍ਹੀ ਵੱਧ ਗਈ ਕਿ ਇਕ ਭਰਾ ਵੱਲੋ ਆਪਣੇ ਹੀ ਸਕੇ ਭਰਾ ਦੇ ਸਿਰ 'ਚ ਲੱਕੜ ਦੀ ਫੱਟੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ।
ਇਸ ਘਟਨਾ ਦੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਜਗਦੀਸ਼ ਸਿੰਘ (30) ਦੀ ਪਤਨੀ ਨੇ ਦੱਸਿਆ ਕਿ ਬੀਤੀ ਉਸ ਦਾ ਪਤੀ ਅਤੇ ਉਸ ਦਾ ਜੇਠ ਇਕੱਠੇ ਹੋ ਕੇ ਪਟਾਕੇ ਚਲਾ ਰਹੇ ਸਨ। ਜਦੋ ਉਸ ਦੇ ਜੇਠ ਨੇ ਉਨ੍ਹਾਂ ਦੇ ਘਰ 'ਚ ਪਏ ਲੱਕੜ ਦੇ ਬਾਲਣ ਕੋਲ ਪਟਾਕੇ ਚਲਾਉਣ ਲੱਗਾ ਤਾਂ ਉਸ ਦੇ ਪਤੀ ਨੇ ਉਸ ਨੂੰ ਅਜਿਹਾ ਕਰਨ ਤੋ ਰੋਕ ਦਿੱਤਾ। ਗੁੱਸੇ 'ਚ ਆਏ ਜੇਠ ਨੇ ਉਸ ਦੇ ਪਤੀ ਦੇ ਸਿਰ 'ਚ ਲੱਕੜ ਦੀ ਫੱਟੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ । ਇਸ ਘਟਨਾ ਦੀ ਸੂਚਨਾ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਮ੍ਰਿਤਕ ਜਗਦੀਸ਼ ਸਿੰਘ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਉਦਿਆਂ ਇਨਸਾਫ ਦੀ ਮੰਗ ਕੀਤੀ ।