ਕਾਮੇਡੀਅਨ ਭੱਲਾ ਦੇ ਸਾਲੇ ਦੇ ਮੋਬਾਇਲ ਦੀ ਡਿਟੇਲ ਆਉਣ ਤੋਂ ਬਾਅਦ ਖੁੱਲ੍ਹਣਗੇ ਰਾਜ਼

11/20/2019 3:05:59 PM

ਲੁਧਿਆਣਾ (ਰਿਸ਼ੀ) : ਪ੍ਰਸਿੱਧ ਪੰਜਾਬੀ ਕਾਮੇਡੀਅਨ ਕਲਾਕਾਰ ਜਸਵਿੰਦਰ ਭੱਲਾ ਦੇ ਸਾਲੇ ਆਲੋਕਦੀਪ ਸਿੰਘ ਵੱਲੋਂ ਸੋਮਵਾਰ ਨੂੰ ਮਾਡਲ ਟਾਊਨ ਘਰ 'ਚ ਉੱਪਰਲੀ ਮੰਜ਼ਿਲ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਪੁਲਸ ਨੇ ਸੁਸਾਈਡ ਨੋਟ ਦੇ ਆਧਾਰ 'ਤੇ 3 ਵਿਅਕਤੀਆਂ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਹੈ ਪਰ ਪੁਲਸ ਨੂੰ ਉਨ੍ਹਾਂ ਸਬੰਧੀ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈ। ਜਾਣਕਾਰੀ ਦਿੰਦੇ ਹੋਏ ਮਾਡਲ ਟਾਊਨ ਦੇ ਐੱਸ. ਐੱਚ. ਓ. ਪਵਨ ਕੁਮਾਰ ਮੁਤਾਬਕ ਆਲੋਕ ਦੇ ਮੋਬਾਇਲ ਦੀ ਡਿਟੇਲ ਕਢਵਾਈ ਜਾ ਰਹੀ ਹੈ ਜਿਸ ਦੇ ਆਉਣ ਤੋਂ ਬਾਅਦ ਕਈ ਰਾਜ਼ ਖੁੱਲ੍ਹਣਗੇ ਅਤੇ ਜਿਨ੍ਹਾਂ ਦੇ ਨਾਮ ਸੁਸਾਈਡ ਨੋਟ 'ਚ ਲਿਖੇ ਹਨ, ਉਨ੍ਹਾਂ ਦੇ ਨੰਬਰ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਉਨ੍ਹਾਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਵਰਣਨਯੋਗ ਹੇ ਕਿ ਆਲੋਕ ਵਿਦੇਸ਼ੀ ਬਾਈਕਾਂ ਅਤੇ ਕਾਰਾਂ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਸੀ, ਸੋਮਵਾਰ ਸਵੇਰ ਲਗਭਗ 8.15 ਵਜੇ ਪਤਨੀ ਮਨਪ੍ਰੀਤ ਕੌਰ ਦੇ ਕਾਲਜ ਜਾਣ ਤੋਂ ਬਾਅਦ ਜਦੋਂ ਉਸ ਨੇ ਬਾਅਦ ਦੁਪਹਿਰ ਪਤੀ ਨੂੰ ਕਈ ਵਾਰ ਕਾਲ ਕੀਤੀ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਸੀ। ਘਰ ਵਾਪਸ ਆ ਕੇ ਦੇਖਣ 'ਤੇ ਉਸ ਦੇ ਪਤੀ ਵੱਲੋਂ ਖੁਦਕੁਸ਼ੀ ਕਰਨ ਦਾ ਪਤਾ ਲੱਗਾ ਸੀ। ਪੁਲਸ ਨੂੰ ਮ੍ਰਿਤਕ ਕੋਲੋਂ ਸੁਸਾਈਡ ਨੋਟ ਬਰਾਮਦ ਹੋਇਆ ਸੀ ਜਿਸ ਦੇ ਆਧਾਰ 'ਤੇ ਕਰਣ, ਹਰਿੰਦਰ ਸਿੰਘ ਅਤੇ ਤ੍ਰਿਭੁਵਨ ਖਿਲਾਫ ਕੇਸ ਦਰਜ ਕੀਤਾ ਸੀ।

Anuradha

This news is Content Editor Anuradha