ਭਰਾ ਨੂੰ ਮਿਲਣ ਆਏ ਵਿਅਕਤੀ ਦੀ ਸ਼ੱਕੀ ਹਾਲਾਤ ''ਚ ਮੌਤ

01/14/2018 6:39:56 AM

ਜਲੰਧਰ, (ਮਹੇਸ਼)- 6 ਜਨਵਰੀ ਨੂੰ ਜਲੰਧਰ ਵਿਚ ਥਾਣਾ ਰਾਮਾ ਮੰਡੀ ਦੇ ਅਧੀਨ ਪੈਂਦੇ ਇਲਾਕੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਆਏ ਬਟਾਲਾ ਵਾਸੀ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਜੀਵ ਕੁਮਾਰ (47) ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।  ਮ੍ਰਿਤਕ ਦੀ ਪਤਨੀ ਅੰਜੂ ਕਾਂਸਰਾ ਵਾਸੀ ਚੱਕਰੀ ਬਾਜ਼ਾਰ ਕਾਂਸਰਾ ਮੁਹੱਲਾ ਬਟਾਲਾ ਜ਼ਿਲਾ ਗੁਰਦਾਸਪੁਰ ਦੇ ਬਿਆਨਾਂ 'ਤੇ ਪੁਲਸ ਨੇ ਸੰਜੀਵ ਕੁਮਾਰ ਦੀ ਮੌਤ ਸਬੰਧੀ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਸੰਜੀਵ ਕੁਮਾਰ 6 ਜਨਵਰੀ ਨੂੰ ਆਪਣੇ ਭਰਾ ਦੇ ਘਰ ਆਇਆ ਸੀ। ਭਰਾ ਦੇ ਦੱਸਣ ਮੁਤਾਬਿਕ ਸੰਜੀਵ ਖਾਣਾ ਖਾਣ ਤੋਂ ਬਾਅਦ ਸੈਰ ਲਈ ਜਾ ਰਿਹਾ ਸੀ ਕਿ ਪੌੜੀਆਂ ਤੋਂ ਪੈਰ ਤਿਲਕਣ ਕਾਰਨ ਉਹ ਹੇਠਾਂ ਜਾ ਡਿੱਗਾ ਤੇ ਜ਼ਖਮੀ ਹੋ ਗਿਆ, ਜਿਸ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਤੇ ਅੱਜ ਉਸ ਦੀ ਮੌਤ ਹੋ ਗਈ।