ਕੋਰੋਨਾਵਾਇਰਸ: ਬ੍ਰਾਜ਼ੀਲ ਤੋਂ ਪਰਤੇ ਸਖਸ਼ ਖਿਲਾਫ ਪੁਲਸ ਨੇ ਦਰਜ ਕੀਤਾ ਕੇਸ

03/22/2020 5:08:48 PM

ਗੁਰਦਾਸਪੁਰ (ਵਿਨੋਦ)—ਪੂਰੀ ਦੁਨੀਆ 'ਚ ਪੈਰ ਪਸਾਰ ਚੁੱਕੇ ਖਤਰਨਾਕ ਕੋਰੋਨਾਵਾਇਰਸ ਦਾ ਭਾਰਤ 'ਚ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਅਹਿਤਿਆਤੀ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਦੌਰਾਨ ਗੁਰਦਾਸਪੁਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਸਖਸ਼ ਵੱਲੋਂ ਲਾਪਰਵਾਹੀ ਵਰਤ ਕੇ ਜਾਨ ਜ਼ੋਖਿਮ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਪੁਲਸ ਨੇ ਉਸ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ ਤੋਂ ਬਾਅਦ ਚੰਡੀਗੜ੍ਹ ਵੀ 31 ਮਾਰਚ ਤੱਕ ਲੌਕ ਡਾਊਨ

ਧਾਰੀਵਾਲ ਪੁਲਸ ਸਟੇਸ਼ਨ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਸ਼ਖਸ ਅਰੁਣ ਕੁਮਾਰ ਨਿਵਾਸੀ ਧਾਰੀਵਾਲ ਕੁਝ ਦਿਨ ਪਹਿਲਾ ਹੀ ਬ੍ਰਾਜ਼ੀਲ ਤੋਂ ਵਾਪਸ ਪਰਤਿਆ ਸੀ। ਕੋਰੋਨਾਵਾਇਰਸ ਦੇ ਕਾਰਨ ਉਸ ਨੂੰ ਘਰ 'ਚੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਗਈ ਸੀ ਪਰ ਬੀਤੀ ਰਾਤ ਉਹ ਬਾਜ਼ਾਰ 'ਚ ਘੁੰਮਦਾ ਦੇਖਿਆ ਗਿਆ, ਜਿਸ ਕਾਰਨ ਉਸ ਖਿਲਾਫ ਧਾਰਾ 188 ਮੁਤਾਬਕ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਦੇ 7 ਹੋਰ ਮਰੀਜ਼ ਆਏ ਪਾਜ਼ੇਟਿਵ

ਦੱਸ ਦੇਈਏ ਕਿ ਭਾਰਤ 'ਚ ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਜਨਤਾ ਕਰਫਿਊ' ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ। 

 

Iqbalkaur

This news is Content Editor Iqbalkaur