ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

01/12/2023 4:46:08 PM

ਜਲੰਧਰ (ਮਹੇਸ਼)- ਮੰਗਲਵਾਰ ਦੇਰ ਰਾਤ ਰਾਮਾ ਮੰਡੀ ਬਾਜ਼ਾਰ ਵਿਖੇ ਇਕ ਸ਼ਰਾਬੀ ਕਾਰ ਚਾਲਕ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋਏ 5 ਦੋਸਤਾਂ ਵਿਚੋਂ 28 ਸਾਲ ਦਾ ਨੌਜਵਾਨ ਸ਼ੁਭਮ ਜ਼ਿੰਦਗੀ ਦੀ ਜੰਗ ਹਾਰ ਗਿਆ। ਸ਼ੁਭਮ ਪਾਲ ਨੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਏ. ਐੱਸ. ਆਈ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸ਼ੁਭਮ ਪਾਲ ਪੁੱਤਰ ਧਰਮਪਾਲ ਵਾਸੀ ਪਿੰਡ ਬੜਿੰਗ ਥਾਣਾ ਜਲੰਧਰ ਕੈਂਟ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ 18 ਜਨਵਰੀ ਨੂੰ ਉਸ ਦਾ ਵਿਆਹ ਸੀ। ਬੁੱਧਵਾਰ ਨੂੰ ਉਸ ਦੀ ਲਾਸ਼ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਵਿਚ ਚੀਕ-ਚਿਹਾੜਾ ਪੈ ਗਿਆ।

ਮਾਂ ਜਵਾਨ ਪੁੱਤ ਦੀ ਲਾਸ਼ ਵੇਖ ਕੇ ਵਿਲਖ ਪਈ। ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰਦੀ ਮਾਂ ਕਹਿ ਰਹੀ ਸੀ, ਤੂੰ ਚਲਾ ਗਿਆ, ਅਸੀਂ ਤਾਂ ਵਿਆਹ ਦੀਆਂ ਤਿਆਰੀਆਂ ਕਰਦੇ ਰਹੇ। ਪੁੱਤ ਨੂੰ ਸਿਹਰਾ ਬੰਨ੍ਹ ਕੇ ਪਰਿਵਾਰ ਨੇ ਅੰਤਿਮ ਵਿਦਾਈ ਦਿੱਤੀ। ਵੱਡੇ ਭਰਾ ਰੂਪ ਲਾਲ ਨੇ ਛੋਟੇ ਭਰਾ ਸ਼ੁਭਮ ਨੂੰ ਮੁੱਖ ਅਗਨੀ ਦਿੱਤੀ। ਰੂਪ ਲਾਲ ਮੁਤਾਬਕ ਸ਼ੁਭਮ ਕੈਂਟ ਵਿਚ ਹੀ ਰੇਡੀਮੈਡ ਕੱਪੜੇ ਦੀ ਦੁਕਾਨ 'ਚ ਨੌਕਰੀ ਕਰਦੀ ਸੀ। 

ਇਹ ਵੀ ਪੜ੍ਹੋ : 7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ

ਪੁਲਸ ਅਨੁਸਾਰ ਦੋਸ਼ੀ ਕਾਰ ਚਾਲਕ ਬਬਨ ਪੁੱਤਰ ਬ੍ਰਿਜੇਸ਼ ਕੁਮਾਰ ਵਾਸੀ ਹੁਸ਼ਿਆਰਪੁਰ ਨੂੰ ਰਾਤ ਨੂੰ ਹੀ ਕਾਬੂ ਕਰ ਲਿਆ ਗਿਆ ਸੀ। ਸ਼ਰਾਬੀ ਹਾਲਤ ’ਚ ਗੱਡੀ ਚਲਾਉਂਦੇ ਹੋਏ ਉਸ ਨੇ ਕੁੱਲ 5 ਲੋਕ ਜ਼ਖ਼ਮੀ ਕਰ ਦਿੱਤੇ ਸਨ। 4 ਲੋਕ ਅਜੇ ਵੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਪੁਲਸ ਨੇ ਮ੍ਰਿਤਕ ਨੌਜਵਾਨ ਸ਼ੁਭਮ ਦੀ ਮੌਤ ਸਬੰਧੀ ਮੁਲਜ਼ਮ ਕਾਰ ਚਾਲਕ ਬਬਨ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਹੈ। ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਵਾਰਡ ਨੰ. 11 ਦੀ ਕੌਂਸਲਰ ਪ੍ਰਵੀਨਾ ਮੰਨੂ ਦੇ ਪਤੀ ਮਨੋਜ ਮੰਨੂ ਬੜਿੰਗ ਨੇ ਦੱਸਿਆ ਹੈ ਕਿ ਕੁਝ ਦਿਨਾਂ ਬਾਅਦ ਨੌਜਵਾਨ ਦਾ ਵਿਆਹ ਹੋਣ ਵਾਲਾ ਸੀ। ਉਸ ਦੀ ਮੌਤ ਨਾਲ ਘਰ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲ ਗਈਆਂ।

ਇਹ ਵੀ ਪੜ੍ਹੋ :  ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਮਾਮਲੇ 'ਚ ਚੌਥੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਸੂਬੇ ’ਚ ਅਲਰਟ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri