ਸ਼ਰੇਆਮ ਦਿਸੀ ਪੁਲਸ ਵਾਲੇ ਦੀ ਗੁੰਡਾਗਰਦੀ, ਬੈਲਟ ਨਾਲ ਕੁੱਟਿਆ ਨਾਬਾਲਗ

02/03/2020 6:54:54 PM

ਕਪੂਰਥਲਾ (ਓਬਰਾਏ)— ਕਪੂਰਥਲਾ ਦੇ ਨਡਾਲਾ 'ਚ ਪਤੰਗਬਾਜ਼ੀ ਨੂੰ ਲੈ ਕੇ ਬੱਚਿਆਂ 'ਚ ਆਪਸੀ ਤਕਰਾਰ ਦੌਰਾਨ ਪੁਲਸ ਮੁਲਾਜ਼ਮ ਦੀ ਬਦਮਾਸ਼ੀ ਦੇਖਣ ਨੂੰ ਮਿਲੀ। ਤਕਰਾਰ ਤੋਂ ਬਾਅਦ ਇਕ ਨਾਬਾਲਗ ਲੜਕੇ ਦੇ ਪੁਲਸੀਆ ਪਿਓ ਨੇ 10 ਜਮਾਤ 'ਚ ਪੜ੍ਹਦੇ ਨਾਬਾਲਗ ਲੜਕੇ ਨੂੰ ਕੰਨਪੱਟੀ 'ਤੇ ਰਿਵਾਲਰ ਰੱਖ ਕੇ ਸ਼ਰੇਆਮ ਸੜਕ 'ਤੇ ਬੁਰੀ ਤਰ੍ਹਾਂ ਕੁੱਟਿਆ।

ਇਥੇ ਹੀ ਬਸ ਨਹੀਂ ਹੋਈ ਸਗੋਂ ਮੁਲਾਜ਼ਮ ਨੇ ਆਪਣੀ ਸਰਕਾਰੀ ਬੈਲਟ ਨਾਲ ਵੀ ਨਾਬਾਲਗ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।

ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਘਟਨਾ 'ਚ ਕੈਦ ਹੋ ਗਈ। ਕੁੱਟਮਾਰ ਵਾਲੇ ਲੜਕੇ ਦੀ ਪਛਾਣ ਦੀ ਅਨੁਰਾਗ ਅਰੋੜਾ ਦੇ ਰੂਪ 'ਚ ਹੋਈ ਹੈ, ਜੋ ਕਿ ਨਡਾਲਾ ਦਾ ਰਹਿਣ ਵਾਲਾ ਹੈ ਅਤੇ 10ਵੀਂ ਜਮਾਤ 'ਚ ਪੜ੍ਹਦਾ ਹੈ।

ਅਨੁਰਾਗ ਦੇ ਪਿਤਾ ਰਮੇਸ਼ ਕੁਮਾਰ ਨੇ ਦੋਸ਼ ਲਗਾਉਂਦੇ ਦੱਸਿਆ ਕਿ ਬੱਚਿਆਂ ਦੀ ਆਪਸੀ ਲੜਾਈ 'ਚ ਉਕਤ ਪੁਲਸ ਕਰਮੀ ਕਰਨੈਲ ਸਿੰਘ ਨੇ ਬਹਾਨੇ ਨਾਲ ਲੜਕੇ ਨੂੰ ਆਪਣੇ ਕੋਲ ਬੁਲਾਇਆ ਅਤੇ ਸੜਕ 'ਤੇ ਲੜਕੇ 'ਤੇ ਪਿਸਤੌਲ ਤਾਣ ਕੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ। ਲੜਕਾ ਬਚਾਅ ਦੀ ਗੁਹਾਰ ਲਗਾਉਂਦਾ ਰਿਹਾ ਪਰ ਪੁਲਸ ਮੁਲਾਜ਼ਮ ਨੇ ਉਸ ਦੀ ਇਕ ਨਾ ਸੁਣੀ।

ਲੜਕੇ ਦੀ ਕੁੱਟਮਾਰ ਤੋਂ ਬਾਅਦ ਪਰਿਵਾਰ ਨੇ ਪੁਲਸ 'ਤੇ ਆਪਣੇ ਮੁਲਾਜ਼ਮ ਦਾ ਸਾਥ ਦੇਣ ਦਾ ਦੋਸ਼ ਲਗਾਇਆ ਹੈ ਜਦਕਿ ਕੁੱਟਮਾਰ ਕਰਨ ਵਾਲੇ ਪੁਲਸ ਕਰਮਚਾਰੀ ਕਰਨੈਲ ਸਿੰਘ ਨੇ ਪਰਿਵਾਰ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਉਲਟਾ ਉਕਤ ਲੜਕੇ 'ਤੇ ਹਮਲਾ ਕਰਕੇ ਉਸ ਦੀ ਵਰਦੀ ਪਾੜਨ ਦਾ ਦੋਸ਼ ਲਗਾਇਆ ਹੈ।

ਉਥੇ ਹੀ ਪਿਤਾ ਨੇ ਮੰਗ ਕਰਦੇ ਹੋਏ ਕਿਹਾ ਕਿ ਜਿਹੜੀਆਂ ਵੀ ਧਾਰਾ ਲੱਗਦੀਆਂ ਹਨ, ਉਹ ਸਾਰੀਆਂ ਲਗਾ ਕੇ ਉਕਤ ਮੁਲਾਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਅਤੇ ਪਰਚਾ ਦਰਜ ਕਰਕੇ ਕਰਨੈਲ ਸਿੰਘ ਨੂੰ ਡਿਸਮਿਸ ਕੀਤਾ ਜਾਵੇ। ਉਥੇ ਹੀ ਜਾਂਚ ਅਧਿਕਾਰੀ ਰਘਬੀਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

shivani attri

This news is Content Editor shivani attri