ਵਾਸ਼ਵਾਸ਼ਿਨ ''ਚ ਫਸਿਆ ਸਾਬਣ, ਪ੍ਰਬੰਧਕ ਨੇ ਧੁੱਪ ''ਚ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ

08/20/2019 1:16:00 PM

ਕਪੂਰਥਲਾ— ਵਾਸ਼ਵਾਸ਼ਿਨ 'ਚ ਸਾਬਣ ਫਸਾਉਣ ਨੂੰ ਲੈ ਕੇ ਪ੍ਰਬੰਧਕ ਵੱਲੋਂ 11 ਸਾਲਾ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜੀ ਸਕੂਲ, ਮਿਲਟਰੀ ਸਕੂਲ, ਵਾਈ. ਪੀ. ਐੱਸ. ਪਟਿਆਲਾ, ਨਵੋਦਿਆ ਸਕੂਲ 'ਚ ਟ੍ਰੇਨਿੰਗ ਲਈ ਖੋਲ੍ਹੇ ਗਏ ਉੱਪਲ ਕੋਚਿੰਗ ਇੰਸਟੀਚਿਊਟ (ਹੌਸਟਲ) 'ਚ ਪ੍ਰਬੰਧਕਾਂ ਨੇ 11 ਸਾਲਾ ਦੇ ਬੱਚੇ ਮ੍ਰਿਗੇਸ਼ ਪਠਾਨੀਆ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਇਸ ਬਾਰੇ ਜਦੋਂ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਪ੍ਰਬੰਧਕਾਂ ਨੇ ਮੁਆਫੀ ਮੰਗ ਕੇ ਮਾਮਲੇ ਨੂੰ ਨਿਪਟਾ ਦਿੱਤਾ। ਜਿਵੇਂ ਹੀ ਪਰਿਵਾਰ ਵਾਲੇ ਆਪਣੇ ਘਰ ਗਏ ਤਾਂ ਪ੍ਰਬੰਧਕਾਂ ਨੇ ਫਿਰ ਤੋਂ ਬੱਚੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਰਾਤ ਤੱਕ ਖਾਣਾ ਤੱਕ ਨਹੀਂ ਦਿੱਤਾ। ਬੱਚੇ ਦਾ ਕਸੂਰ ਸਿਰਫ ਇੰਨਾ ਸੀ ਕਿ ਹੌਸਟਲ 'ਚ 30-35 ਬੱਚਿਆਂ 'ਚ ਕਿਸੇ ਨੇ ਸਾਬਣ ਵਾਸ਼ਵਾਸ਼ਿਨ 'ਚ ਫਸਾ ਦਿੱਤਾ। ਗੁੱਸੇ 'ਚ ਆਏ ਪ੍ਰਬੰਧਕ ਦੇ ਬੇਟੇ ਨੇ ਸਾਰੇ ਬੱਚਿਆਂ ਨੂੰ ਪਹਿਲਾਂ ਧੁੱਪ 'ਚ ਖੜ੍ਹੇ ਕੀਤਾ ਅਤੇ ਬਾਅਦ 'ਚ ਇਕ-ਇਕ ਕਰਕੇ ਮੁਰਗਾ ਬਣਾ ਦਿੱਤਾ। ਮ੍ਰਿਗੇਸ਼ ਪਠਾਨੀਆ ਨੂੰ ਲਾਠੀਆਂ ਦੇ ਨਾਲ ਕੁੱਟਿਆ ਗਿਆ।

shivani attri

This news is Content Editor shivani attri