ਬਾਰਡਰ ਕ੍ਰਾਸਿੰਗ ਤਾਰਾਂ ਕੋਲ ਘੁੰਮਦਾ ਸ਼ੱਕੀ ਵਿਅਕਤੀ ਮਿਲਿਆ

01/13/2016 2:01:04 PM

ਫਾਜ਼ਿਲਕਾ (ਲੀਲਾਧਰ)- ਥਾਣਾ ਸਦਰ ਪੁਲਸ ਨੇ ਬਾਰਡਰ ਕ੍ਰਾਸਿੰਗ ਤਾਰਾਂ ਕੋਲ ਘੁੰਮਦੇ ਸ਼ੱਕੀ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇੰਸਪੈਕਟਰ ਓਮ ਪ੍ਰਕਾਸ਼ ਕੰਪਨੀ ਕਮਾਂਡਰ ਸੀ ਕੰਪਨੀ 129 ਬਟਾਲੀਅਨ ਬੀ. ਐੱਸ. ਐੱਫ. ਰਾਮਪੁਰਾ ਨੇ ਪੁਲਸ ਨੂੰ ਦਿੱਤੀ ਦਰਖਾਸਤ ''ਚ ਦੱਸਿਆ ਕਿ 19 ਦਸੰਬਰ ਨੂੰ ਸ਼ਾਮ 6.20 ਵਜੇ ਮਿਥਨ ਕੁਮਾਰ ਵਾਸੀ ਕਾਨਾਵਾਲੀ ਬਾਰਡਰ ਕ੍ਰਾਸਿੰਗ ਤਾਰਾਂ ਕੋਲ ਸ਼ੱਕੀ ਵਿਅਕਤੀ ਘੁੰਮਦਾ ਫਿਰਦਾ ਸੀ।

ਜਿਸ ਦੇ ਸੰਬੰਧ ''ਚ ਉਕਤ ਵਿਅਕਤੀ ਖਿਲਾਫ਼ 109, ਸੀ. ਆਰ. ਪੀ. ਸੀ. ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਸੀ। 5 ਜਨਵਰੀ ਨੂੰ ਐੱਸ. ਡੀ. ਐੱਮ. ਵੱਲੋਂ ਥਾਣੇ ''ਚ ਇਕ ਪੱਤਰ ਆਇਆ ਕਿ ਉਕਤ ਵਿਅਕਤੀ ਖਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ''ਤੇ ਐੱਸ. ਅੱੈਸ. ਪੀ. ਵੱਲੋਂ ਪ੍ਰਵਾਨਗੀ ਮਿਲਣ ''ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

Anuradha Sharma

This news is News Editor Anuradha Sharma