ਵੱਡੀ ਖ਼ਬਰ : ਜਗਦੀਸ਼ ਭੋਲਾ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ 'ਚ ਬੋਨੀ ਅਜਨਾਲਾ ਕੱਲ੍ਹ ਹੋਣਗੇ SIT ਅੱਗੇ ਪੇਸ਼

12/12/2023 9:56:36 PM

ਅੰਮ੍ਰਿਤਸਰ : ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਅਤੇ ਅਰਜੁਨ ਐਵਾਰਡੀ ਜਗਦੀਸ਼ ਭੋਲਾ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ 'ਚ ਬੋਨੀ ਅਜਨਾਲਾ ਤੇ ਬਿਕਰਮ ਮਜੀਠੀਆ ਨੂੰ ਸੰਮਨ ਜਾਰੀ ਹੋਇਆ ਹੈ। ਦੱਸ ਦੇਈਏ ਕਿ ਕੱਲ੍ਹ ਸਵੇਰੇ 11 ਵਜੇ ਬੋਨੀ ਅਜਨਾਲਾ ਸਿਟ ਮੁਖੀ ADGP ਮੁਖਵਿੰਦਰ ਸਿੰਘ ਛੀਨਾ ਅੱਗੇ ਪੇਸ਼ ਹੋਣਗੇ, ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ 18 ਦਸੰਬਰ ਨੂੰ ਸਿਟ ਦੇ ਮੁਖੀ ਅੱਗੇ ਪੇਸ਼ ਹੋਣਗੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦਾ U-Turn, ਜਾਣੋ ਕੀ ਕਿਹਾ

ਦੱਸ ਦੇਈਏ ਕਿ ਇਸ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦਾ ਖੁਲਾਸਾ ਪੰਜਾਬ ਪੁਲਸ ਵੱਲੋਂ 2013 ਵਿੱਚ ਕੀਤਾ ਗਿਆ ਸੀ। ਭੋਲਾ ਨੇ ਪੰਜਾਬ ਦੇ (ਡੀਐੱਸਪੀ) ਵਜੋਂ ਸੇਵਾ ਨਿਭਾਈ ਸੀ ਪਰ ਡਰੱਗ ਰੈਕੇਟ ਨਾਲ ਸਬੰਧਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਸ ਨੂੰ 2012 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਪੰਜਾਬ ਪੁਲਸ ਨੇ ਜਗਦੀਸ਼ ਭੋਲਾ ਨੂੰ ਨਵੰਬਰ 2013 ਵਿੱਚ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਡਰੱਗ ਮਾਫੀਆ ਖ਼ਿਲਾਫ਼ ਪੁਲਸ ਦੀ ਕਾਰਵਾਈ ਕਾਰਨ 6,000 ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਇਸ ਮਾਮਲੇ 'ਚ ਜਗਦੀਸ਼ ਭੋਲਾ ਨੂੰ ਪਹਿਲਾਂ ਹੀ 12 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਹੁਣ ਇਸ ਮਾਮਲੇ 'ਚ ਬੋਨੀ ਅਜਨਾਲਾ ਅਤੇ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਹੋਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh