ਲਾਪਤਾ ਵਿਅਕਤੀ ਦੀ ਛੱਪੜ ''ਚੋਂ ਮਿਲੀ ਲਾਸ਼

11/22/2017 12:58:18 PM


ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ, ਜਗਸੀਰ) - ਪਿੰਡ ਪੱਤੋ ਦੇ ਲਾਪਤਾ ਇਕ ਵਿਅਕਤੀ ਦੀ ਪਿੰਡ ਦੇ ਹੀ ਛੱਪੜ 'ਚੋਂ ਭੇਤਭਰੀ ਹਾਲਤ 'ਚ ਲਾਸ਼ ਮਿਲਣ ਦਾ ਪਤਾ ਲੱਗਾ ਹੈ। ਐੱਨ. ਜੀ. ਓ. ਆਗੂ ਤੇ ਪੰਚ ਗੁਰਚਰਨ ਸਿੰਘ ਰਾਜੂ ਨੇ ਦੱਸਿਆ ਕਿ ਮਹਿੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਪੱਤੋ, ਜੋ ਕਿ 19 ਨਵੰਬਰ, 2017 ਤੋਂ ਰਾਤ ਨੂੰ 9:00 ਵਜੇ ਘਰੋਂ ਚਲਾ ਗਿਆ ਸੀ, ਜਿਸ ਦੀ 2 ਦਿਨ ਭਾਲ ਕੀਤੀ ਗਈ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ ਸੀ, ਜਿਸ ਦੀ ਅੱਜ ਪਿੰਡ ਦੇ ਛੱਪੜ 'ਚੋਂ ਹੀ ਲਾਸ਼ ਮਿਲੀ ਹੈ।