ਨਾਕਾਬੰਦੀ ਦੌਰਾਨ 25 ਪੇਟੀਆਂ ਨਾਜਾਇਜ ਸ਼ਰਾਬ ਸਮੇਤ 2 ਕਾਬੂ

07/20/2017 4:05:47 PM

ਜਮਾਲ ਕੇ (ਬੱਤਰਾ, ਸੰਦੀਪ)-ਉਪ-ਆਬਕਾਰੀ ਤੇ ਕਰ-ਕਮਿਸ਼ਨਰ ਜਸਪਿੰਦਰ ਸਿੰਘ ਅਤੇ ਸਹਾਇਕ ਆਬਕਾਰੀ ਤੇ ਕਰ-ਕਮਿਸ਼ਨਰ ਆਰ.ਕੇ ਆਹੂਜਾ ਦੇ ਦਿਸ਼ਾ ਨਿਰਦੇਸ਼ਾ ਹੇਠ ਐਕਸਾਇਜ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਥਾਣਾ ਮੰਡੀ ਲਾਧੂਕਾ ਦੀ ਪੁਲਸ ਵਲੋਂ ਐੱਫ.ਐੱਫ. ਰੋਡ ਤੇ ਪੈਂਦੇ ਪਿੰਡ ਅਚਾੜਿਕੀ ਨਜਦੀਕ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ 25 ਪੇਟੀਆਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਕਸਾਇਜ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਥਾਣਾ ਮੁਖੀ ਇੰਚਾਰਜ ਸੁਰਿੰਦਰ ਕੁਮਾਰ ਨਿੰਖਜ ਤੇ ਹੈਡ-ਕਾਂਸਟੇਬਲ ਗੁਰਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਸ ਪਾਰਟੀ ਸਮੇਤ ਸੂਚਨਾ ਦੇ ਆਧਾਰ 'ਤੇ ਪਿੰਡ ਅਚਾੜਿਕੀ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਹਨਾਂ ਨੇ ਇੱਕ ਟਾਟਾ ਇੰਡੀਗੋ ਕਾਰ ਨੰਬਰ ਪੀ.ਬੀ.60 ਏ.9449 ਨੂੰ ਸ਼ੱਕ ਦੇ ਆਧਾਰ ਤੇ ਰੋਕਿਆ, ਜਦ ਪੁਲਸ ਵਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ ਦੇਸੀ ਸ਼ਰਾਬ ਦੀਆਂ 25 ਪੇਟੀਆਂ ਬਰਾਮਦ ਹੋਈਆ,ਕਾਰ ਚਾਲਕਾਂ ਨੇ ਕਾਰ ਭਜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਰਾਂਝਾ ਸਿੰਘ ਵਾਸੀ ਓਝਾਂ ਵਾਲੀ,ਸੁਰਜੀਤ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਚਾਂਦਮਾਰੀ ਦੇ ਤੌਰ ਤੇ ਹੋਈ ਹੈ। ਪੁਲਸ ਮੁਲਾਜਮਾਂ ਦਾ ਕਹਿਣਾ ਹੈ ਕਿ ਮੁਲਜ਼ਮ ਸਸਤੇ ਰੇਟ ਤੇ ਸ਼ਰਾਬ ਗੁਰੂਹਰਸਹਾਏ ਸਰਕਲ ਦੇ ਪਿੰਡ ਪੰਜੇ ਕੇ ਹਿਠਾੜ ਤੋ ਲੈ ਕੇ ਲਾਧੂਕਾ,ਓਝਾਂ ਵਾਲੀ ਤੇ ਹੋਰਨਾਂ ਪਿੰਡਾ ਵਿੱਚ ਸਪਲਾਈ ਕਰਦੇ ਸਨ, ਜੋ ਕਿ ਲਾਧੂਕਾ ਸਰਕਲ ਦੇ ਠੇਕੇਦਾਰਾਂ ਲਈ ਪ੍ਰਸ਼ਾਨੀ ਦਾ ਸਬਬ ਬਣੇ ਹੋਏ ਸਨ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।