ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ

05/25/2023 7:00:44 PM

ਜਲੰਧਰ (ਸੋਨੂੰ)- ਜਦੋਂ ਖ਼ੁਦਾ ਨੇ ਚਾਹਿਆ ਹੋਵੇ ਤਾਂ ਕੌਣ ਪਿਆਰ ਕਰਨ ਵਾਲਿਆਂ ਨੂੰ ਵੱਖ ਕਰ ਸਕਦਾ ਹੈ। ਇਹੋ ਜਿਹਾ ਹੀ ਇਕ ਪਿਆਰ ਕਰਨ ਵਾਲਾ ਜੋੜਾ ਜਸਜੀਤ ਸਿੰਘ ਅਤੇ ਸ਼ਰਨਜੀਤ ਕੌਰ ਦਾ ਹੈ। ਇਨ੍ਹਾਂ ਦੋਹਾਂ  ਦੇ ਪਿਆਰ ਕਰਨ ਦੀ ਕਹਾਣੀ ਵੀ ਬੇਹੱਦ ਅਨੋਖੀ ਹੈ। ਦੋਵੇਂ ਨਾ ਤਾਂ ਕਦੇ ਮਿਲੇ ਅਤੇ ਨਾ ਹੀ ਵੇਖਿਆ। ਦਰਅਸਲ ਪਿੰਡ ਤੱਲਣ ਦੀ ਰਹਿਣ ਵਾਲੀ ਸ਼ਰਨਜੀਤ ਕੌਰ ਅਤੇ ਫਗਵਾੜਾ ਦੇ ਪਿੰਡ ਜਗਤਪੁਰ ਜੱਟਾਂ ਦੇ ਰਹਿਣ ਵਾਲੇ ਜਸਜੀਤ ਸਿੰਘ ਨੂੰ ਪਿਆਰ ਰੇਡੀਓ ਰਾਹੀਂ ਹੋਇਆ। ਦੋਹਾਂ ਨੇ ਆਵਾਜ਼ ਰਾਹੀਂ ਇਕ ਦੂਜੇ ਨੂੰ ਪਿਆਰ ਕੀਤਾ। 

ਵੈਲਡਿੰਗ ਦਾ ਕੰਮ ਕਰਦੇ ਹੋਏ ਜਸਜੀਤ ਨੇ ਗੁਆਈਆਂ ਸਨ ਆਪਣੀਆਂ ਅੱਖਾਂ 
ਵੈਲਡਿੰਗ ਦਾ ਕੰਮ ਕਰਦੇ ਹੋਏ 2003 ਵਿਚ ਜਸਜੀਤ ਸਿੰਘ ਨੇ ਆਪਣੀਆਂ ਅੱਖਾਂ ਗੁਆ ਦਿੱਤੀਆਂ ਸਨ। ਜਸਜੀਤ ਸਿੰਘ ਦਾ ਕਹਿਣਾ ਹੈ ਕਿ 2013 ਵਿੱਚ ਰੇਡੀਓ ਰਾਹੀਂ ਉਨ੍ਹਾਂ ਇੱਕ ਆਵਾਜ਼ ਸੁਣੀ ਅਤੇ ਉਸ ਆਵਾਜ਼ ਨਾਲ ਪਿਆਰ ਹੋ ਗਿਆ। ਉਹ ਆਵਾਜ਼ ਸ਼ਰਨਜੀਤ ਕੌਰ ਦੀ ਸੀ, ਜੋ ਇਸ ਸਮੇਂ ਉਨ੍ਹਾਂ ਦੀ ਧਰਮਪਤਨੀ ਬਣ ਚੁੱਕੀ ਹੈ।

ਇਹ ਵੀ ਪੜ੍ਹੋ -  ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

ਵਿਆਹ ਤੋਂ ਪਹਿਲਾਂ ਕਈ ਅੜਚਨਾਂ ਵੀ ਆਈਆਂ, ਜਿਸ ਬਾਰੇ ਜਸਜੀਤ ਅਤੇ ਸ਼ਰਨ ਨੇ ਮੀਡੀਆ ਰਾਹੀਂ ਗੱਲਾਂ ਸਾਂਝੀਆਂ ਕੀਤੀਆਂ ਹਨ। 2 ਸਾਲ ਪਹਿਲਾਂ ਇਕ ਦੂਜੇ ਨਾਲ ਵਿਆਹੇ ਗਏ ਅਤੇ ਪਿਆਰ ਦੋਹਾਂ ਵਿਚਾਲੇ ਇੰਨਾ ਹੈ ਕਿ ਇਕ ਪਲ ਵੀ ਵੱਖ ਨਹੀਂ ਰਹਿ ਸਕਦੇ। ਸ਼ਰਨਜੀਤ ਨੂੰ ਇਕ ਆਸ ਹੈ ਕਿ ਜੇ ਕੋਈ ਅੱਖਾਂ ਡੋਨੇਟ ਕਰੇ ਤਾਂ ਉਹ ਦੋਬਾਰਾ ਇਸ ਜਹਾਨ ਨੂੰ ਵੇਖ ਸਕਦੀ ਹੈ। ਇਸ ਜੋੜੇ ਨੂੰ ਹੁਣ ਇਕ ਹੀ ਆਸ ਹੈ ਕਿ ਉਨ੍ਹਾਂ ਦਾ ਆਪਣਾ ਇਕ ਘਰ ਹੋਵੇ ਅਤੇ ਸ਼ਰਨ ਆਪਣੀਆਂ ਅੱਖਾਂ ਨਾਲ ਇਸ ਜਹਾਨ ਨੂੰ ਵੇਖ ਸਕੇ। 

ਇਹ ਵੀ ਪੜ੍ਹੋ - ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri