ਪੰਜਾਬ 'ਚ 5 ਬਿਜਲੀ ਪਲਾਂਟ ਬੰਦ ਹੋਣ ਕਾਰਨ ਸਾਢੇ 6 ਘੰਟੇ ਰਿਹਾ 'ਬਲੈਕ ਆਊਟ'

04/28/2022 9:09:04 AM

ਖੰਨਾ (ਕਮਲ, ਸੁਖਵਿੰਦਰ ਕੌਰ, ਸ਼ਾਹੀ) : ਪੰਜਾਬ ਵਿਚ ਇਕ ਹੀ ਵਾਰ ਪੰਜ ਬਿਜਲੀ ਪਲਾਂਟ ਬੰਦ ਹੋਣ ਕਾਰਨ ਸਾਢੇ 6 ਘੰਟੇ ਬਲੈਕ ਆਊਟ ਰਿਹਾ। ਪਾਵਰ ਕੰਟਰੋਲਰ ਤੋਂ ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਦੋ ਪਲਾਂਟਾਂ ’ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਗੋਇੰਦਵਾਲ ਸਾਹਿਬ ਦੇ ਪਲਾਂਟ 'ਚ ਕੋਲਾ ਨਾ ਮਿਲਣ ਕਾਰਨ, ਰੋਪੜ ਥਰਮਲ ਪਲਾਂਟ ਦੇ ਇਕ ਯੂਨਿਟ 'ਚ ਕੋਲੇ ਦੀ ਕਮੀ ਕਾਰਨ ਤੇ ਇਕ ਯੂਨਿਟ 'ਚ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ।

ਇਹ ਵੀ ਪੜ੍ਹੋ : 'ਸੁਖਜਿੰਦਰ ਸਿੰਘ ਰੰਧਾਵਾ' ਨੂੰ ਟਰਾਂਸਪੋਰਟ ਵਿਭਾਗ ਵੱਲੋਂ ਨੋਟਿਸ ਜਾਰੀ, 'ਮੰਤਰੀ ਵਾਲੀ ਗੱਡੀ ਵਾਪਸ ਕਰਨ ਦੀ ਖੇਚਲ ਕਰੋ'

ਇਕ ਪਾਸੇ ਪੰਜਾਬ ਦੇ ਪੰਜ ਪਲਾਂਟ ਬੰਦ ਹੋਏ, ਦੂਜੇ ਪਾਸੇ ਕੇਂਦਰ ਪੂਲ ’ਚੋਂ ਮਿਲਣ ਵਾਲੀ ਬਿਜਲੀ ਪੰਜਾਬ ਨੂੰ 100 ਮੈਗਾਵਾਟ ਘੱਟ ਕਰ ਦਿੱਤੀ ਗਈ, ਜਿਸ ਨਾਲ ਪੂਰਾ ਬਿਜਲੀ ਸਿਸਟਮ ਡਗਮਗਾ ਗਿਆ।

ਇਹ ਵੀ ਪੜ੍ਹੋ : ਕੁੜੀ ਨੇ ਆਪਣੀ ਇੱਜ਼ਤ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਜਾਣੋ ਕੀ ਹੈ ਪੂਰਾ ਮਾਮਲਾ

ਪੰਜਾਬ ਵਿਚ ਰੋਪੜ ਦੇ 6 ਪਲਾਂਟਾਂ ’ਚੋਂ ਸਿਰਫ ਦੋ ਯੂਨਿਟ ਚੱਲਣ ਕਰ ਕੇ 385 ਮੈਗਾਵਾਟ, ਲਹਿਰਾ ਮੁਹੱਬਤ ਦੇ ਚਾਰ ਪਲਾਂਟਾਂ ’ਚੋਂ 779 ਮੈਗਾਵਾਟ, ਹਾਈਡ੍ਰੋ ਪਾਵਰ ਪਲਾਂਟਾਂ ’ਚੋਂ 516 ਮੈਗਾਵਾਟ ਅਤੇ ਪ੍ਰਾਈਵੇਟ ਪਲਾਂਟ ਰਾਜਪੁਰਾ, ਗੋਇੰਦਵਾਲ, ਤਲਵੰਡੀ ਸਾਬੋ ਵਿਚ 2091 ਮੈਗਾਵਾਟ ਕੁੱਲ ਮਿਲਾ ਕੇ ਸਿਰਫ 3771 ਮੈਗਾਵਾਟ ਬਿਜਲੀ ਉਪਲੱਬਧ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita