42 ਸੀਟਾਂ ''ਤੇ ਅਕਾਲੀ ਦਲ ਤੇ 18 ''ਤੇ ਭਾਜਪਾ ਲੜੇਗੀ ਚੋਣ

12/03/2017 7:13:57 AM

ਪਟਿਆਲਾ  (ਪਰਮੀਤ, ਬਲਜਿੰਦਰ, ਰਾਣਾ) - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਵਿਚਾਲੇ ਪਟਿਆਲਾ ਸ਼ਹਿਰ ਦੇ ਨਗਰ ਨਿਗਮ ਦੀਆਂ 60 ਸੀਟਾਂ ਦੀ ਵੰਡ ਨੂੰ ਲੈ ਕੇ ਹੋਏ ਸਮਝੌਤੇ ਅਨੁਸਾਰ 42 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਤੇ 18 ਸੀਟਾਂ 'ਤੇ ਭਾਜਪਾ ਦੇ ਉਮੀਦਵਾਰ ਚੋਣ ਲੜਨਗੇ। ਇਹ ਫੈਸਲਾ ਅੱਜ ਅਕਾਲੀ-ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਹੋਈ ਸਾਂਝੀ ਮੀਟਿੰਗ ਵਿਚ ਲਿਆ ਗਿਆ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇੇਮ ਸਿੰਘ ਚੰਦੂਮਾਜਰਾ, ਆਦੇਸ਼ ਪ੍ਰਤਾਪ ਕੈਰੋਂ, ਹਰਪਾਲ ਜੁਨੇਜਾ ਅਤੇ ਸੁਰਜੀਤ ਸਿੰਘ ਰੱਖੜਾ ਅਤੇ ਭਾਜਪਾ ਤੋਂ ਰਾਜਿੰਦਰ ਭੰਡਾਰੀ, ਹਰਜੀਤ ਗਰੇਵਾਲ ਅਤੇ ਐੱਸ. ਕੇ. ਦੇਵ ਨੇ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਵਿਚ ਕੀਤੇ ਗਏ ਫੈਸਲੇ ਅਨੁਸਾਰ ਪਟਿਆਲਾ ਸ਼ਹਿਰ ਦੇ ਵਾਰਡ ਨੰ. 1, 6, 7, 10, 19, 22, 27, 32, 33, 39, 40, 41, 43, 44, 45, 47 ਅਤੇ 49 ਤੋਂ ਭਾਜਪਾ ਦੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ ਜਦਕਿ ਵਾਰਡ ਨੰ. 2, 3, 4, 5, 8, 9, 11, 12, 13, 14, 15, 16, 17, 20, 21, 23, 24, 25, 26, 30, 31, 34, 35, 36, 37, 38, 42, 46, 48, 50, 51, 52, 53, 54, 55, 56, 57, 58, 59 ਅਤੇ 60 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ।
ਇਸ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਹਾਈਕਮਾਨ ਦੇ ਹੁਕਮਾਂ ਅਨੁਸਾਰ ਦੋਹਾਂ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣਾਂ ਲੜਨਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਸਮੇਂ ਕਰਵਾਏ ਗਏ ਲਾਮਿਸਾਲ ਵਿਕਾਸ ਕਾਰਜ ਤੇ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਨਿਰਾਸ਼ਾਜਨਕ ਕਾਰਗੁਜ਼ਾਰੀ ਇਨ੍ਹਾਂ ਚੋਣਾਂ ਦਾ ਮੁੱਖ ਮੁੱਦਾ ਹੋਵੇਗੀ। ਇਸ ਮੀਟਿੰਗ ਦੌਰਾਨ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ, ਐਡਵੋਕੇਟ ਸਤਬੀਰ ਸਿੰਘ ਖੱਟੜਾ, ਰਣਧੀਰ ਸਿੰਘ ਰੱਖੜਾ, ਇੰਦਰਮੋਹਨ ਸਿੰਘ ਬਜਾਜ, ਬਲਵੰਤ ਰਾਏ, ਨਰਦੇਵ ਸਿੰਘ ਆਕੜੀ, ਵਿਸ਼ਨੂੰ ਸ਼ਰਮਾ, ਹਰਵਿੰਦਰ ਸਿੰਘ ਹਰਪਾਲਪੁਰ, ਸੁਖਬੀਰ ਸਿੰਘ ਸਨੌਰ, ਰਵਿੰਦਰ ਸਿੰਘ ਵਿੰਦਾ ਅਤੇ ਅਜੀਤਪਾਲ ਸਿੰਘ ਕੋਹਲੀ ਆਦਿ ਸੀਨੀਅਰ ਲੀਡਰ ਹਾਜ਼ਰ ਸਨ।