ਜੀ. ਐੱਸ. ਟੀ. ਦਾ ਈਮਾਨਦਾਰ ਲੋਕਾਂ ਨੂੰ ਹੋਵੇਗਾ ਲਾਭ : ਭਾਜਪਾ ਆਗੂ

07/02/2017 12:02:25 PM

ਸੁਲਤਾਨਪੁਰ ਲੋਧੀ(ਸੋਢੀ)— ਭਾਰਤੀ ਜਨਤਾ ਪਾਰਟੀ ਦੇ ਮੰਡਲ ਇੰਚਾਰਜ ਮੋਹਨ ਲਾਲ ਬੰਗਾ ਸਾਬਕਾ ਵਿਧਾਇਕ, ਜ਼ਿਲਾ ਭਾਜਪਾ ਮੀਤ ਪ੍ਰਧਾਨ ਰਾਕੇਸ਼ ਨੀਟੂ, ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ, ਸੈਕਟਰੀ ਪਰਮਜੀਤ ਸਿੰਘ ਜੱਜ ਅਤੇ ਚੇਅਰਮੈਨ ਕਿਸਾਨ ਵਿੰਗ (ਭਾਜਪਾ) ਚਤਰ ਸਿੰਘ ਜੋਸਨ ਨੇ ਸ਼ਨੀਵਾਰ ਸ਼ਹਿਰ 'ਚ ਡੋਰ-ਟੂ-ਡੋਰ ਭਾਜਪਾ ਦੀ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਦੇ ਹੋਏ ਗੱਲਬਾਤ ਦੌਰਾਨ ਕਿਹਾ ਕਿ ਜੀ. ਐੱਸ. ਟੀ. ਵਿਵਸਥਾ ਦਾ ਉਹੀ ਲੋਕ ਵਿਰੋਧ ਕਰਦੇ ਹਨ, ਜੋ ਟੈਕਸ ਚੋਰੀ ਕਰਦੇ ਸਨ। ਉਨ੍ਹਾਂ ਕਿਹਾ ਕਿ ਈਮਾਨਦਾਰ ਲੋਕਾਂ ਨੂੰ ਜੀ. ਐੱਸ. ਟੀ. ਦਾ ਲਾਭ ਮਿਲੇਗਾ। 
ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਨਾਲ ਕਾਰੋਬਾਰ 'ਚ ਪਾਰਦਰਸ਼ਿਤਾ ਆਵੇਗੀ ਅਤੇ ਟੈਕਸ ਚੋਰੀ ਨੂੰ ਨੱਥ ਪਵੇਗੀ। ਇਸ ਸਮੇਂ ਭਾਜਪਾ ਵਰਕਰਾਂ ਵੱਲੋਂ ਵੱਖ-ਵੱਖ ਵਾਰਡਾਂ 'ਚ ਜਾ ਕੇ ਜਿੱਥੇ ਨਵੇਂ ਮੈਂਬਰ ਬਣਾਏ ਗਏ, ਉਥੇ ਲੋਕਾਂ ਨੂੰ ਜੀ. ਐੱਸ. ਟੀ. ਬਾਰੇ ਜਾਣਕਾਰੀ ਦਿੱਤੀ। ਰਾਕੇਸ਼ ਨੀਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਜੀ. ਐੱਸ. ਟੀ. (ਪੂਰੇ ਦੇਸ਼ 'ਚ ਇਕ ਸਮਾਨ ਟੈਕਸ ਵਿਵਸਥਾ) ਲਾਗੂ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨਾਲ ਰਾਕੇਸ਼ ਧੀਰ, ਨਰੇਸ਼ ਧੀਰ, ਜੱਗਾ ਸਿੰਘ, ਓਮ ਪ੍ਰਕਾਸ਼ ਵਰਮਾ, ਅਸ਼ੋਕ ਕਨੌਜੀਆ, ਸੁਰਿੰਦਰਪਾਲ ਸਰਪੰਚ, ਸੁਮਿੱਤਰ ਸਿੰਘ, ਅਸ਼ੀਸ਼ ਅਰੋੜਾ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ।