ਜਲੰਧਰ: ਭਾਜਪਾ ਆਗੂ ਕੇ. ਡੀ. ਭੰਡਾਰੀ ਦੇ ਘਰ 'ਤੇ ਨੌਜਵਾਨ ਨੇ ਕੀਤਾ ਹਮਲਾ, ਵਰ੍ਹਾਏ ਪੱਥਰ

02/10/2022 11:31:27 AM

ਜਲੰਧਰ (ਗੁਲਸ਼ਨ)– ਬੁੱਧਵਾਰ ਸ਼ਾਮ ਨਾਰਥ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਕੇ. ਡੀ. ਭੰਡਾਰੀ ਦੀ ਸੇਠ ਹੁਕਮ ਚੰਦ ਕਾਲੋਨੀ ਸਥਿਤ ਕੋਠੀ ’ਤੇ ਇਕ ਸ਼ਰਾਬੀ ਨੌਜਵਾਨ ਨੇ ਪੱਥਰ ਵਰ੍ਹਾਏ, ਜਿਸ ਨਾਲ ਕੋਠੀ ਦੀ ਦੂਜੀ ਮੰਜ਼ਿਲ ਦੀਆਂ ਖਿੜਕੀਆਂ ਅਤੇ ਬਾਹਰ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਕਾਲੋਨੀ ਦੇ ਲੋਕਾਂ ਨੇ ਉਕਤ ਨੌਜਵਾਨ ਨੂੰ ਫੜ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਨੰਬਰ 1 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਦੇ ਬਾਅਦ ਪੁਲਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। 
ਪੁਲਸ ਨੇ ਭੰਡਾਰੀ ਦੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਕੁਝ ਲੋਕਾਂ ਦੇ ਬਿਆਨ ਲਏ। ਮੁਲਜ਼ਮ ਦੀ ਪਛਾਣ ਰਾਮ ਤੀਰਥ ਪੁੱਤਰ ਸਵ. ਯਸ਼ਪਾਲ ਸ਼ਰਮਾ ਵਾਸੀ ਲਕਸ਼ਮੀਪੁਰਾ ਵਜੋਂ ਹੋਈ। ਪੁਲਸ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਧਾਰਾ 427 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗੜਦੀਵਾਲਾ 'ਚ ਵਾਪਰਿਆ ਦਰਦਨਾਕ ਹਾਦਸਾ, ਮੋਟਰਸਾਈਕਲ ਸਵਾਰ ਫ਼ੌਜੀ ਸਣੇ ਦੋ ਵਿਅਕਤੀਆਂ ਦੀ ਮੌਤ

ਮੁਲਜ਼ਮ ਭੰਡਾਰੀ ਦੇ ਜਾਣਕਾਰ ਦਾ ਹੀ ਬੇਟਾ ਨਿਕਲਿਆ
ਇਸ ਸਬੰਧੀ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਨੇ ਕਿਹਾ ਕਿ ਪੁੱਛਗਿੱਛ ਵਿਚ ਉਸ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਯਸ਼ਪਾਲ ਸ਼ਰਮਾ ਦਾ 2 ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ। ਉਹ ਭੰਡਾਰੀ ਦੇ ਨਾਲ ਅਖਾੜੇ ਵਿਚ ਜਾਂਦੇ ਸਨ। ਏ. ਸੀ. ਪੀ. ਮੁਤਾਬਕ ਉਕਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਗਲੀ ਵਿਚੋਂ ਗੁਜ਼ਰ ਰਿਹਾ ਸੀ, ਉਸ ਦੌਰਾਨ ਉਸ ਦੀ ਕਿਸੇ ਨੌਜਵਾਨ ਨਾਲ ਬਹਿਸ ਹੋ ਗਈ ਅਤੇ ਪੱਥਰਬਾਜ਼ੀ ਦੌਰਾਨ ਕਾਰ ਦੇ ਸ਼ੀਸ਼ੇ ਟੁੱਟ ਗਏ, ਜਦਕਿ ਘਟਨਾ ਸਥਾਨ ਦੀ ਸਾਹਮਣੇ ਆਈ ਵੀਡੀਓ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਉਕਤ ਨੌਜਵਾਨ ਨੇ ਜਾਣਬੁੱਝ ਕੇ ਸ਼ੀਸ਼ੇ ਤੋੜੇ।

ਇਹ ਵੀ ਪੜ੍ਹੋ: ਇਕ ਵਾਰ ਫਿਰ ਰਾਹੁਲ ਗਾਂਧੀ ਆਉਣਗੇ ਪੰਜਾਬ, ਪ੍ਰਿਯੰਕਾ ਦਾ ਦੌਰਾ ਵੀ ਤੈਅ ਕਰਨ ਲੱਗਾ ਹਾਈਕਮਾਨ

ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇ : ਭੰਡਾਰੀ
ਉਥੇ ਹੀ ਦੂਜੇ ਪਾਸੇ ਕੇ. ਡੀ. ਭੰਡਾਰੀ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇ ਕਿ ਆਖਿਰ ਕਿਸ ਦੇ ਕਹਿਣ ’ਤੇ ਉਨ੍ਹਾਂ ਦੀ ਕੋਠੀ ਅਤੇ ਕਾਰਾਂ ਨੂੰ ਟਾਰਗੈੱਟ ਕੀਤਾ ਗਿਆ। ਭੰਡਾਰੀ ਨੇ ਕਿਹਾ ਕਿ ਚੋਣਾਂ ਦੇ ਨੇੜੇ ਇਸ ਤਰ੍ਹਾਂ ਦੀ ਘਟਨਾ ਨਾਲ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਵਿਚ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦਾ ਦਾਅਵਾ, ਸੂਬੇ ’ਚ ਬਣੇਗੀ ਭਾਜਪਾ ਦੀ ਸਰਕਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri