ਪੰਜਾਬ ਵਿਧਾਨ ਸਭਾ ਚੋਣਾਂ : ਭਾਜਪਾ ਨੇ 4 ਰਵਾਇਤੀ ਸੀਟਾਂ ''ਤੇ ਬਦਲੇ ਉਮੀਦਵਾਰ

01/22/2022 1:23:01 PM

ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਸ਼ੁੱਕਰਵਾਰ ਨੂੰ 34 ਉਮੀਦਵਾਰਾਂ ਦੀ ਜੋ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਉਸ 'ਚ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਜ਼ਿਆਦਾ ਸੀਟਾਂ 'ਤੇ ਚੋਣਾਂ ਲੜਨ ਕਾਰਨ ਨਵੇਂ ਚਿਹਰਿਆਂ ਤੋਂ ਇਲਾਵਾ ਦੂਜੀਆਂ ਪਾਰਟੀਆਂ ਤੋਂ ਆਏ ਇਕ ਦਰਜਨ ਤੋਂ ਜ਼ਿਆਦਾ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਿੱਥੇ ਤੱਕ ਭਾਜਪਾ ਦੀਆਂ 23 ਰਵਾਇਤੀ ਸੀਟਾਂ ਦਾ ਸਵਾਲ ਹੈ, ਉੱਥੇ ਮੌਜੂਦਾ ਵਿਧਾਇਕਾਂ ਤੋਂ ਇਲਾਵਾ ਪਿਛਲੀਆਂ ਚੋਣਾਂ ਹਾਰਨ ਵਾਲੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ 8 ਆਗੂਆਂ ਨੂੰ ਇਕ ਵਾਰ ਫਿਰ ਮੈਦਾਨ 'ਚ ਉਤਾਰਿਆ ਗਿਆ ਹੈ ਪਰ ਇਸ ਸ਼੍ਰੇਣੀ 'ਚ ਸ਼ਾਮਲ 4 ਸੀਟਾਂ 'ਤੇ ਉਮੀਦਵਾਰ ਬਦਲ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਅੱਤਵਾਦੀ ਵਾਰਦਾਤ ਦੀ ਸਾਜ਼ਿਸ਼ ਨਾਕਾਮ, ਗਣਤੰਤਰ ਦਿਹਾੜੇ ਮੌਕੇ ਸੀ ਹਮਲੇ ਦੀ ਤਿਆਰੀ

ਇਨ੍ਹਾਂ 'ਚੋਂ ਮੁੱਖ ਰੂਪ ਨਾਲ ਫਿਰੋਜ਼ਪੁਰ ਸੀਟ ਸ਼ਾਮਲ ਹੈ, ਜਿੱਥੇ ਵਿਧਾਇਕ ਰਹੇ ਸੁਖਪਾਲ ਨੰਨੂ ਦੀ ਥਾਂ ਕਾਂਗਰਸ ਛੱਡਣ ਵਾਲੇ ਰਾਣਾ ਸੋਢੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਦੀਨਾਨਗਰ ਤੋਂ 2 ਵਾਰ ਚੋਣਾਂ ਲੜ ਚੁੱਕੇ ਬਿਸ਼ਨ ਦਾਸ ਦੀ ਥਾਂ ਸਾਬਕਾ ਵਿਧਾਇਕ ਸੀਤਾ ਰਾਮ ਦੀ ਨੂੰਹ ਰੇਣੂ ਕਸ਼ਯਪ ਅਤੇ ਦਸੂਹਾ ਤੋਂ ਸਾਬਕਾ ਵਿਧਾਇਕ ਸੁਖਜੀਤ ਸ਼ਾਹੀ ਦੀ ਥਾਂ ਰਘੂਨਾਥ ਰਾਣਾ ਨੂੰ ਟਿਕਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਖੂਬ ਪੜ੍ਹੇ-ਲਿਖੇ ਹਨ ਪੰਜਾਬ ਦੇ ਪ੍ਰਧਾਨ, ਜਾਣੋ ਵੱਡੇ ਆਗੂਆਂ ਦੀ ਵਿੱਦਿਅਕ ਯੋਗਤਾ (ਤਸਵੀਰਾਂ)
ਦਲ ਬਦਲੂਆਂ ਕਾਰਨ 2 ਸੀਟਾਂ 'ਤੇ ਬਦਲਣੇ ਪਏ ਉਮੀਦਵਾਰ
ਜੇਕਰ ਰਵਾਇਤੀ ਸੀਟਾਂ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਦਲ ਬਦਲੂਆਂ ਕਾਰਨ 2 ਸੀਟਾਂ 'ਤੇ ਉਮੀਦਵਾਰ ਬਦਲਣੇ ਪਏ ਹਨ। ਇਨ੍ਹਾਂ 'ਚ ਅਨਿਲ ਜੋਸ਼ੀ ਵੱਲੋਂ ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਉੱਤਰੀ ਤੋਂ ਸੁਖਵਿੰਦਰ ਪਿੰਟੂ ਅਤੇ ਲੁਧਿਆਣਾ ਵੈਸਟ ਤੋਂ ਕਮਲ ਚੇਤਲੀ ਵੱਲੋਂ ਪਾਰਟੀ ਛੱਡਣ ਕਾਰਨ ਬਿਕਰਮ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ED ਦੀ ਛਾਪੇਮਾਰੀ 'ਤੇ ਸਿਆਸੀ ਘਮਾਸਾਨ, ਮਜੀਠੀਆ ਨੇ CM ਚੰਨੀ ਨੂੰ ਲਿਆ ਨਿਸ਼ਾਨੇ 'ਤੇ
ਲਾਡੀ ਨਾ ਇਧਰ ਦੇ ਰਹੇ, ਨਾ ਉਧਰ ਦੇ
ਇਨ੍ਹਾਂ ਚੋਣਾਂ ਦਾ ਸਭ ਤੋਂ ਦਿਲਚਸਪ ਘਟਨਾਕ੍ਰਮ ਇਹ ਹੋਵੇਗਾ ਕਿ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ 'ਚ ਭਾਜਪਾ 'ਚ ਸ਼ਾਮਲ ਹੋਣ ਦੇ ਕੁੱਝ ਦਿਨ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ 'ਚ ਕਾਂਗਰਸ 'ਚ ਵਾਪਸ ਆਉਣ ਵਾਲੀ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਦੋਹਾਂ 'ਚੋਂ ਕਿਸੇ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita