ਐਂਟੀ ਡਰੱਗ ਡੇਅ ''ਤੇ ਅੰਮ੍ਰਿਤਸਰ ''ਚ ਭਾਜਪਾ ਵੱਲੋਂ ਮੈਰਾਥਨ ਦਾ ਅਯੋਜਨ ਕੀਤਾ ਗਿਆ (ਤਸਵੀਰਾਂ)

06/26/2017 12:21:54 PM

ਅੰਮ੍ਰਿਤਸਰ - ਅੱਜ ਐਂਟੀ ਡਰੱਗ ਡੇਅ 'ਤੇ ਅੰਮ੍ਰਿਤਸਰ 'ਚ ਭਾਜਪਾ ਵੱਲੋਂ ਇਕ ਮੈਰਾਥਨ ਦਾ ਅਯੋਜਨ ਕੀਤਾ ਗਿਆ। ਜਿਸ 'ਚ ਲਗਭਗ 500 ਐਥਲੀਟ ਨੇ ਭਾਗ ਲਿਆ ਹੈ। ਇਸ ਮੌਕੇ ਭਾਜਪਾ ਅੰਮ੍ਰਿਤਸਰ ਦੇ ਪ੍ਰਧਾਨ ਰਾਜੇਸ਼ ਹਨੀ ਦਾ ਕਹਿਣਾ ਹੈ ਕਿ ਅੱਜ ਅੰਤਰਾਸ਼ਟਰੀ ਨਸ਼ਾ ਦਿਵਸ 'ਤੇ ਸਭ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਦਾ ਤਿਆਗ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਉਸ ਸਮੇਂ ਵੀ ਉਹ ਨਸ਼ਾ ਤਿਆਗ ਕਰਵਾਉਣ ਲਈ ਅਜਿਹੇ ਪ੍ਰੋਗਰਾਮ ਦਾ ਆਯੋਜਨ ਕਰਦੇ ਸਨ। 


ਅੰਤਰਾਸ਼ਟਰੀ ਨਸ਼ਾ ਦਿਵਸ 'ਤੇ ਅੰਮ੍ਰਿਤਸਰ 'ਚ ਭਾਜਪਾ ਦੇ ਵਰਕਰਾਂ ਵੱਲੋਂ ਇਕ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ। ਇਸ ਮੈਰਾਥਨ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੇ ਹਿੱਸਾ ਲੈ ਕੇ ਲੋਕਾਂ ਨੂੰ ਨਸ਼ੇ ਤਿਆਗਣ ਦਾ ਸੰਦੇਸ਼ ਦਿੱਤਾ ਅਤੇ ਇਸ 'ਚ ਲਗਭਗ 500 ਐਥਲੀਟ ਨੇ ਵੀ ਭਾਗ ਲਿਆ।

ਰਾਜੇਸ਼ ਹਨੀ ਦਾ ਕਹਿਣਾ ਹੈ ਕਿ ਅੱਜ ਮੈਰਾਥਨ ਦਾ ਆਯੋਜਨ ਕਰ ਕੇ ਉਹ ਨੌਜਵਾਨਾਂ ਨੂੰ ਸੰਦੇਸ਼ ਦੇ ਰਹੇ ਹਨ ਕਿ ਉਹ ਨਸ਼ਾ ਛੱਡ ਕੇ ਇਕ ਤੰਦਰੁਸਤ ਸਰੀਰ ਨੂੰ ਅਪਨਾਉਣ। ਜਦੋਂ ਉਨ੍ਹਾਂ ਕੋਲੋ ਇਹ ਸਵਾਲ ਪੁੱਛਿਆ ਗਿਆ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਉਸ ਸਮੇਂ ਹਮੇਸ਼ਾ ਇਹ ਹੀ ਕਹਿੰਦੇ ਸਨ ਕਿ ਪੰਜਾਬ 'ਚ ਨਸ਼ਾ ਨਹੀਂ ਹੈ ਫਿਰ ਅੱਜ ਇਹ ਮੈਰਾਥਨ ਕਿਉਂ? ਤਾਂ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਵੀ ਉਹ ਇਸ ਦਿਵਸ 'ਤੇ ਅਜਿਹਾ ਹੀ ਆਯੋਜਨ ਕਰਦੇ ਸਨ।