ਬਰਡ ਫਲੂ : ਹੁਣ ''ਚੰਡੀਗੜ੍ਹ'' ਦੇ ਜੰਗਲੀ ਇਲਾਕੇ ''ਚ ਮ੍ਰਿਤਕ ਮਿਲੇ ਪੰਛੀ, ਜਲੰਧਰ ਭੇਜੇ ਗਏ ਨਮੂਨੇ

01/06/2021 3:20:04 PM

ਚੰਡੀਗੜ੍ਹ (ਰਾਜਿੰਦਰ) : ਦੇਸ਼ ਦੇ ਕਈ ਸੂਬਿਆਂ 'ਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸ਼ਹਿਰ ਦੇ ਕਈ ਹਿੱਸਿਆਂ 'ਚ ਸਰਵਿਲਾਂਸ ਵਧਾ ਦਿੱਤੀ ਸੀ। ਮੰਗਲਵਾਰ ਨੂੰ ਸੁਖਨਾ ਝੀਲ ਕੋਲ ਇਕ ਮ੍ਰਿਤਕ ਪੰਛੀ ਮਿਲਿਆ ਸੀ, ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਜੰਗਲੀ ਇਲਾਕੇ 'ਚ ਕੁੱਝ ਪੰਛੀ ਮ੍ਰਿਤਕ ਪਾਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਇਸ ਪਟੀਸ਼ਨ 'ਤੇ ਆਇਆ ਫ਼ੈਸਲਾ

ਇਸ ਗੱਲ ਦੀ ਜਾਣਕਾਰੀ ਆਈ. ਐਫ. ਸੀ. ਅਫ਼ਸਰ ਡਾ. ਅਬਦੁਲ ਕਿਊਮ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮ੍ਰਿਤਕ ਪੰਛੀਆਂ ਦੇ ਨੂਮਨੇ ਇਕੱਤਰ ਕਰ ਲਏ ਗਏ ਹਨ, ਜਿਨ੍ਹਾਂ ਨੂੰ ਜਲੰਧਰ ਦੀ ਲੈਬਾਰਟਰੀ 'ਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਿਖੇਗੀ 'ਪੰਜਾਬ ਦੀ ਝਾਕੀ', ਕੇਂਦਰ ਨੇ ਦਿੱਤੀ ਮਨਜ਼ੂਰੀ

ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਕਤ ਪੰਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਅਧਿਕਾਰੀਆਂ ਮੁਤਾਬਕ ਅਜੇ ਤੱਕ ਸ਼ਹਿਰ 'ਚ ਬਰਡ ਫਲੂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕਿਸੇ ਪੰਛੀ 'ਚ ਇਸ ਦੇ ਲੱਛਣ ਦਿਖਾਈ ਦਿੱਤੇ ਹਨ। 
ਨੋਟ : ਬਰਡ ਫਲੂ ਦੇ ਖ਼ਤਰੇ ਦੌਰਾਨ ਮ੍ਰਿਤਕ ਪਾਏ ਗਏ ਪੰਛੀਆਂ ਬਾਰੇ ਦਿਓ ਆਪਣੀ ਰਾਏ

Babita

This news is Content Editor Babita