ਜਲੰਧਰ ਦੀ ਲੈਬ ’ਚ ਪੁੱਜੇ 5 ਬਰਡ ਫਲੂ ਪ੍ਰਭਾਵਿਤ ਸੂਬਿਆਂ 'ਚ ਮਰੇ ਪੰਛੀਆਂ ਸੈਂਪਲ, ਜਾਂਚ ਤੇਜ਼

01/09/2021 4:28:52 PM

ਜਲੰਧਰ — ਪੰਜਾਬ ’ਚ ਬਰਡ ਫਲੂ ਨੂੰ ਲੈ ਕੇ ਸਰਕਾਰ ਗੰਭੀਰ ਹੋ ਗਈ ਹੈ। ਜਲੰਧਰ ਸਥਿਤ ਨਾਰਥ ਰੀਜ਼ਨਲ ਡਿਸੀਜਿਜ਼ ਡਾਏਗਨੋਸਟਿਕ ਲੈਬ (ਐੱਨ. ਆਰ. ਡੀ. ਡੀ. ਐੱਲ) ਨੇ ਹੁਣ ਬਰਡ ਫਲੂ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ। ਸਾਰੇ ਜ਼ਿਲਿ੍ਹਆਂ ਦੇ ਵੈਟਨਰੀ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਪੋਲਟਰੀ ਦੇ ਨਾਲ-ਨਾਲ ਘਰਾਂ ’ਚ ਰੱਖੇ ਮੁਰਗਿਆਂ ਆਦਿ ਦੀ ਵੀ ਜਾਂਚ ਕੀਤੀ ਜਾਵੇ। ਲੈਬ ’ਚ ਪੰਜਾਬ ਸਮੇਤ 5 ਸੂਬਿਆਂ ਅਤੇ 3 ਕੇਂਦਰ ਸ਼ਾਸਿਤ ਸੂਬਿਆਂ ਤੋਂ ਆ ਰਹੇ ਪੰਛੀਆਂ ਦੀ ਵੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਰਾਹਤ ਦੀ ਗੱਲ ਇਹ þ ਕਿ ਪੰਜਾਬ ’ਚ ਬਰਡ ਫਲੂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। 

ਇਹ ਵੀ ਪੜ੍ਹੋ : ਹਰਿਦੁਆਰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ, ਇਸ ਦਿਨ ਤੋਂ ਚੱਲੇਗੀ ਜਨ-ਸ਼ਤਾਬਦੀ ਐਕਸਪ੍ਰੈੱਸ

ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ ਕਰਕੇ ਚੀਫ ਸੈਕਟਰੀ ਵਿੰਨੀ ਮਹਾਜਨ ਨੇ ਪੂਰੇ ਸੂਬੇ ਦੇ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਇਸ ਸੰਬੰਧ ’ਚ ਨਿਰਦੇਸ਼ ਜਾਰੀ ਕੀਤੇ ਸਨ। ਇਸ ’ਚ ਕਿਹਾ ਗਿਆ ਸੀ ਕਿ ਪੰਜਾਬ, ਰਾਜਸਥਾਨ, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪੰਛੀਆਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

ਵੈਟਨਰੀ ਡਾਕਟਰਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਪਿੰਡ ’ਚ ਹਰ ਪੋਲਟਰੀ ਫਾਰਮ ’ਤੇ ਬਾਓ ਸੁਰੱਖਿਆ ਅਤੇ ਉਪਾਅ ਦੇ ਪ੍ਰਤੀ ਜਾਗਰੂਕਤਾ ਵਧਾਈ ਜਾਵੇ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਆਂਡੇ ਅਤੇ ਮੀਟ ਖਾਣ ਨੂੰ ਲੈ ਕੇ ਸਹੀ ਜਾਣਕਾਰੀ ਦਿੱਤੀ ਜਾਵੇ। ਖ਼ਾਸ ਕਰਕੇ ਉਚਿਤ ਤਾਪਮਾਨ ’ਤੇ ਤਿਆਰ ਕਰਕੇ ਚਿਕਨ ਅਤੇ ਆਂਡੇ ਖਾਣ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨਾ ਹੋਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਨੂੰ ਕਿਹਾ ਗਿਆ ਹੈ। 

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

shivani attri

This news is Content Editor shivani attri