ਅਕਾਲੀ ਦਲ ਟਕਸਾਲੀ ਉਮੀਦਵਾਰ ਬੀਰ ਦਵਿੰਦਰ ਨੇ ਕੱਢਿਆ ਰੋਡ ਸ਼ੋਅ

05/17/2019 2:15:47 PM

ਮੋਹਾਲੀ (ਜੱਸੋਵਾਲ) : ਲੋਕ ਸਭਾ ਚੋਣਾਂ ਲਈ ਪੰਜਾਬ 'ਚ ਚੋਣ ਪ੍ਰਚਾਰ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ, ਜਿਸ ਕਾਰਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਰੋਡ ਸ਼ੋਅ ਕੱਢੇ ਜਾ ਰਹੇ ਹਨ। ਇਸ ਤਹਿਤ ਹਲਕਾ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਦੇ ਪੱਖ 'ਚ ਇਕ ਰੋਡ ਸ਼ੋਅ ਕੱਢਿਆ ਗਿਆ, ਜਿਸ 'ਚ ਗੱਡੀਆਂ ਦੇ ਕਾਫਲੇ ਦੇ ਨਾਲ-ਨਾਲ ਸਕੂਟਰ ਅਤੇ ਮੋਟਰਸਾਈਕਲ ਵੀ ਵੱਡੀ ਗਿਣਤੀ 'ਚ ਮੌਜੂਦ ਸਨ। ਮੋਹਾਲੀ ਤੋਂ ਸ਼ੁਰੂ ਹੋ ਕੇ ਲਾਂਡਰਾ, ਖਰੜ, ਚਮਕੌਰ ਸਾਹਿਬ, ਰੋਪੜ ਅਤੇ ਨੂਰਪੁਰ ਬੇਦੀ ਤੋਂ ਹੁੰਦਾ ਹੋਇਆ ਇਹ ਰੋਡ ਸ਼ੋਅ ਸ੍ਰੀ ਆਨੰਦਪੁਰ ਸਾਹਿਬ ਤੱਕ ਪੁੱਜਿਆ। ਬੀਰ ਦਵਿੰਦਰ ਸਿੰਘ ਨਾਲ ਇਸ ਮੌਕੇ ਬੱਬੀ ਬਾਦਲ ਵੀ ਮਜੂਦ ਸਨ। ਇਸ ਮੌਕੇ ਬੀਰ ਦਵਿੰਦਰ ਨੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਲੋਕਾਂ ਵਲੋਂ ਇੰਨਾ ਪਿਆਰ ਮਿਲ ਰਿਹਾ ਹੈ। ਬੱਬੀ ਬਾਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਨੀਸ਼ ਤਿਵਾੜੀ ਵਰਗੇ ਲੋਕਾਂ 'ਤੇ ਵਾਰ ਕਰਦਿਆਂ ਕਿਹਾ ਕਿ ਇਹ ਲੋਕ ਇਕ ਵਾਰ ਵੋਟਾਂ ਲੈ ਲੈਂਦੇ ਹਨ ਅਤੇ ਉਸ ਤੋਂ ਬਾਅਦ ਦਿਖਾਈ ਨਹੀਂ ਦਿੰਦੇ ਪਰ ਬੀਰ ਦਵਿੰਦਰ ਲੋਕਾਂ ਦੇ ਵਿਚਕਾਰ ਹੀ ਰਹਿਣਗੇ।

Babita

This news is Content Editor Babita