ਵਰਕਸ਼ਾਪ ਰਾਹੀ ਵਪਾਰੀਆਂ ਨੂੰ ਦਿੱਤੀ ਈ. ਵੇਅ. ਬਿਲਿੰਗ ਦੀ ਟ੍ਰੇਨਿੰਗ

01/10/2018 3:20:01 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸਮੁੱਚੇ ਦੇਸ਼ ਵਿਚ ਇਕੋ ਟੈਕਸ ਪ੍ਰਣਾਲੀ ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਜੀ. ਐਸ. ਟੀ. ਕੌਂਸਲ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਫਰਵਰੀ 2018 ਤੋਂ ਸਮੁੱਚੇ ਭਾਰਤ ਵਿਚ 50 ਹਜ਼ਾਰ ਜਾਂ 50 ਹਜ਼ਾਰ ਤੋਂ ਵੱਧ ਅੰਤਰਰਾਜੀ ਵਿਕਰੀ 'ਤੇ ਈ. ਵੇਅ. ਬਿੱਲ ਲਾਜ਼ਮੀ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਹਾਇਕ ਆਬਕਾਰੀ ਕਰ ਕਮਿਸ਼ਨਰ ਲਾਜਪਾਲ ਸਿੰਘ ਜਾਖੜ ਨੇ ਵਪਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਰੱਖੀ ਵਰਕਸ਼ਾਪ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਵਰਕਸ਼ਾਪ ਦਾ ਉਦੇਸ਼ ਵਪਾਰੀਆਂ ਨੂੰ ਨਵੀਂ ਵਿਵਸਥਾ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਵਪਾਰੀਆਂ, ਟਰਾਂਸਪੋਰਟਰਾਂ ਅਤੇ ਬਾਰ ਕੌਂਸਲ ਦੇ ਮੈਂਬਰਾਂ ਨੂੰ ਈ. ਬਿੱਲ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਟੈਸਟ ਸਾਈਟ 'ਤੇ ਈ. ਵੇਅ. ਬਿੱਲ ਪ੍ਰਣਾਲੀ ਦੀ ਕਾਰਵਾਈ ਨੂੰ ਸਮਝਾਇਆ ਗਿਆ। ਇਸ ਮੌਕੇ ਆਬਕਾਰੀ ਤੇ ਕਰ ਅਧਿਕਾਰੀ ਵਰੁਨ ਨਾਗਪਾਲ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਵਪਾਰੀ, ਟਰਾਂਸਪੋਰਟਰ ਅਤੇ ਬਾਰ ਕੋਂਸਲ ਦੇ ਮੈਂਬਰ ਹਾਜ਼ਰ ਸਨ।