ਬਿਕਰਮ ਮਜੀਠੀਆ ਦੀ ਸਿਆਸੀ ''ਹਿੱਟ ਲਿਸਟ'' ''ਤੇ ਰੰਧਾਵਾ

12/26/2019 10:14:25 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜ. ਸਕੱਤਰ ਬਿਕਰਮ ਸਿੰਘ ਮਜੀਠੀਆ ਪਿਛਲੇ ਦੋ ਮਹੀਨੇ ਤੋਂ ਜੇਲ ਵਿਭਾਗ 'ਚ ਤਰੁੱਟੀਆਂ ਅਤੇ ਜੱਗੂ ਭਗਵਾਨਪੁਰੀਆ ਤੋਂ ਇਲਾਵਾ ਬਟਾਲਾ 'ਚ ਇਕ ਸਾਬਕਾ ਅਕਾਲੀ ਸਰਪੰਚ ਦੇ ਕਤਲ ਨੂੰ ਲੈ ਕੇ ਜਿਸ ਤਰੀਕੇ ਨਾਲ ਰੰਧਾਵਾ ਨੂੰ ਆਪਣੀ ਸਿਆਸੀ ਹਿੱਟ ਲਿਸਟ 'ਤੇ ਫਿੱਟ ਕਰ ਚੁੱਕੇ ਹਨ, ਉਸ ਨੂੰ ਦੇਖ ਕੇ ਲਗਦਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਵੀ ਕਿਧਰੇ ਵਜ਼ਾਰਤ ਤੋਂ ਫਾਰਗ ਨਾ ਹੋ ਜਾਣ। ਇਸ ਦਾ ਅਨੁਮਾਨ ਇਸ ਲਈ ਲਾਇਆ ਜਾ ਰਿਹਾ ਹੈ ਕਿਉਂਕਿ ਰੰਧਾਵਾ ਖਿਲਾਫ ਸ਼੍ਰੋਮਣੀ ਅਕਾਲੀ ਦਲ ਰੋਜ਼ ਕੋਈ ਨਾ ਕੋਈ ਸਬੂਤ ਜਾਂ ਦਸਤਾਵੇਜ਼ ਪੇਸ਼ ਕਰ ਕੇ ਪ੍ਰੈੱਸ ਕਾਨਫਰੰਸ ਕਰਦਾ ਹੈ।

ਜਦੋਂਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਕਿਸੇ ਨਾਲੋਂ ਘੱਟ ਨਹੀਂ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਆੜੇ ਹੱਥੀਂ ਲੈ ਰਹੇ ਹਨ। ਪੰਜਾਬ 'ਚ ਗੈਂਗਸਟਰ ਅਤੇ ਨਸ਼ਾ ਉਨ੍ਹਾਂ ਦੀ ਦੇਣ ਦੱਸ ਕੇ ਭੰਡ ਰਹੇ ਹਨ ਅਤੇ ਮਜੀਠੀਏ ਨੂੰ ਨਸ਼ੇ ਦਾ ਸੌਦਾਗਰ ਦੱਸ ਰਹੇ ਹਨ।
ਹੁਣ ਤਾਂ ਰੰਧਾਵਾ ਆਪਣੀ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੱਬੀ ਜ਼ੁਬਾਨ ਨਾਲ ਦੋਸ਼ ਲਾਉਣ ਲਗ ਪਏ ਹਨ ਕਿ ਕੈਪਟਨ ਸਾਹਿਬ ਮਜੀਠੀਆ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ।ਇਹ ਸਭ ਕੁਝ ਦੇਖ ਕੇ ਇੰਝ ਲਗ ਰਿਹਾ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਫ੍ਰੈਂਡਲੀ ਮੈਚ ਬਾਰੇ ਦੁਹਾਈ ਪਾਈ ਤਾਂ ਉਸ ਦੀ ਕੁਰਸੀ ਚਲੀ ਗਈ ਸੀ ਕਿਧਰੇ ਰੰਧਾਵਾ ਵੀ ਉਸੇ ਤਰ੍ਹਾਂ ਦੀ ਸਥਿਤੀ 'ਚ ਉਲਝ ਕੇ ਮੰਤਰੀ ਮੰਡਲ ਤੋਂ ਫਾਰਗ ਨਾ ਹੋ ਜਾਣ।

Shyna

This news is Content Editor Shyna