ਅੱਤਵਾਦੀ ਗੁਰਪਤਵੰਤ ਪੰਨੂ ’ਤੇ ਐੱਨ. ਆਈ. ਏ. ਦੀ ਵੱਡੀ ਕਾਰਵਾਈ, ਜਾਇਦਾਦਾਂ ਜ਼ਬਤ

09/23/2023 6:29:30 PM

ਚੰਡੀਗੜ੍ਹ/ਅੰਮ੍ਰਿਤਸਰ : ਸਿੱਖ ਫਾਰ ਜਸਟਿਸ ਦੇ ਮੁਖੀ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ’ਤੇ ਐੱਨ. ਆਈ. ਏ. (ਕੌਮੀ ਜਾਂਚ ਏਜੰਸੀ) ਨੇ ਵੱਡੀ ਕਾਰਵਾਈ ਕੀਤੀ ਹੈ। ਐੱਨ. ਆਈ. ਏ. ਨੇ ਪੰਨੂ ਦੀ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਜਾਇਦਾਦ ਜ਼ਬਤ ਕਰ ਲਈ ਹੈ। ਦੱਸਣਯੋਗ ਹੈ ਕਿ ਅੱਤਵਾਦੀ ਪੰਨੂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਭਾਰਤ ਨੇ ਉਸ ਨੂੰ ਖਾਲਿਸਤਾਨੀ ਅੱਤਵਾਦੀ ਐਲਾਨਿਆ ਹੋਇਆ ਹੈ। ਪੰਨੂੰ ਕੈਨੇਡਾ ਅਤੇ ਦੂਜੇਦੇਸ਼ਾਂ ਨਾਲ ਲਗਾਤਾਰ ਭਾਰਤ ਵਿਰੋਧੀ ਬਿਆਨਬਾਜ਼ੀ ਕਰਦਾ ਹੈ। ਹਾਲ ਹੀ ਵਿਚ ਕੈਨੇਡਾ ਭਾਰਤ ਵਿਵਾਦ ਵਿਚ ਉਸ ਨੇ ਕੈਨੇਡਾ ਵਿਚ ਰਹਿਣ ਵਾਲੇ ਹਿੰਦੂਆਂ ਨੂੰ ਵੀ ਧਮਕੀ ਦਿੱਤੀ ਸੀ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਸਕੂਲ ਪ੍ਰਿੰਸੀਪਲ ਦਾ ਹੈਰਾਨ ਕਰਦਾ ਕਾਰਾ, ਹੋਸ਼ ਉਡਾਵੇਗੀ ਵਿਦਿਆਰਥਣ ਨਾਲ ਕੀਤੀ ਕਰਤੂਤ

ਐੱਨ. ਆਈ. ਏ. ਵਲੋਂ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿਚ ਪੰਨੂ ਦੀ 46 ਕਨਾਲ ਦੀ ਪ੍ਰਾਪਟੀ ਜ਼ਬਤ ਕਰ ਲਈ ਹੈ। ਖਾਨਕੋਟ ਪੰਨੂ ਦਾ ਜੱਦੀ ਪਿੰਡ ਹੈ। ਇਹ ਖੇਤੀਬਾੜੀ ਜ਼ਮੀਨ ਹੈ। ਦੂਜੇ ਪਾਸੇ ਚੰਡੀਗੜ੍ਹ ਦੇ ਸੈਕਟਰ 15 ਸੀ ਵਿਚ ਪੰਨੂ ਦਾ ਘਰ ਹੈ। ਪਹਿਲਾਂ 2020 ਵਿਚ ਇਨ੍ਹਾਂ ਨੂੰ ਅਟੈਚ ਕੀਤਾ ਗਿਆ ਸੀ। ਹੁਣ ਐੱਨ. ਆਈ. ਏ. ਨੇ ਜ਼ਬਤ ਕਰ ਲਿਆ ਹੈ। ਕਾਨੂੰਨੀ ਤੌਰ ’ਤੇ ਹੁਣ ਪੰਨੂੰ ਇਨ੍ਹਾਂ ਜਾਇਦਾਦਾਂ ਦਾ ਮਾਲਕ ਨਹੀਂ ਰਿਹਾ। ਇਹ ਜਾਇਦਾਦ ਹੁਣ ਸਰਕਾਰ ਦੀ ਹੋ ਗਈ ਹੈ। ਪੰਨੂ ਐੱਨ. ਆਈ. ਏ. ਦੇ ਕੇਸ ਵਿਚ ਭਗੌੜਾ ਹੈ। ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਜ਼ਬਤ ਕਰਨ ਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਸਵੇਰੇ ਪੰਨੂ ਦੇ ਘਰ ਪੁੱਜੇ ਤੇ ਕਰੀਬ ਤਿੰਨ ਘੰਟੇ ਉਥੇ ਰਹੇ। 

ਇਹ ਵੀ ਪੜ੍ਹੋ : ਬਦਲੇ ’ਚ ਸੜ ਰਹੇ ਪਤੀ ਨੇ 14 ਸਾਲਾ ਪੁੱਤ ਨਾਲ ਮਿਲ ਕੀਤਾ ਕਾਂਡ, ਪਤਨੀ ਨੂੰ ਭਜਾਉਣ ਵਾਲੇ ਦੇ ਪਿਓ ਨੂੰ ਸ਼ਰੇਆਮ ਵੱਢਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh