ਅਸ਼ਲੀਲ ਤੇ ਧਮਕੀਆਂ ਭਰੀ ਸ਼ਬਦਾਵਲੀ ਵਰਤਣ ’ਤੇ ਸਰਕਾਰੀ ਅਧਿਆਪਕ ਖ਼ਿਲਾਫ਼ ਵੱਡੀ ਕਾਰਵਾਈ

02/19/2023 3:03:18 AM

ਕਪੂਰਥਲਾ (ਮਹਾਜਨ)-ਡੀ. ਪੀ. ਆਈ. (ਐਲੀਮੈਂਟਰੀ ਸਿੱਖਿਆ) ਪੰਜਾਬ ਵੱਲੋਂ ਭੇਜੀ ਸ਼ਿਕਾਇਤ ਅਤੇ ਟੈਲੀਫੋਨ ਸੰਦੇਸ਼ ਦੀ ਪਾਲਣਾ ਕਰਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਪਿਥੋਰਾਲ (ਸ) ਦੇ ਈ. ਟੀ. ਟੀ. ਅਧਿਆਪਕ ਜਗਜੀਤ ਸਿੰਘ ਨੂੰ ਉਸ ਵੱਲੋਂ ਵਰਤੀ ਅਸ਼ਲੀਲ ਤੇ ਧਮਕੀਆਂ ਭਰੀ ਸ਼ਬਦਾਵਲੀ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ ਹੈ, ਦੇ ਆਧਾਰ ’ਤੇ ਤੱਤਕਾਲ ਸਮੇਂ ਤੋਂ ਮੁਅੱਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : PSTET ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਹੋਵੇਗਾ ਟੈਸਟ

ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਵੱਲੋਂ ਜਾਰੀ ਮੁਅੱਤਲੀ-ਪੱਤਰ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਪਿਥੋਰਾਲ (ਸ) ਦੇ ਈ. ਟੀ. ਟੀ. ਅਧਿਆਪਕ ਜਗਜੀਤ ਸਿੰਘ ਦੀ ਮੁਅੱਤਲੀ ਦੌਰਾਨ ਉਸ ਦਾ ਹੈੱਡਕੁਆਰਟਰ ਬੀ. ਪੀ. ਈ. ਓ. ਦਫਤਰ ਕਪੂਰਥਲਾ-2 ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਪਿਥੋਰਾਲ (ਸ-1) ਦੇ ਈ. ਟੀ. ਟੀ. ਅਧਿਆਪਕ ਜਗਜੀਤ ਸਿੰਘ ਵੱਲੋਂ ਆਪਣੇ ਸੈਂਟਰ ਹੈੱਡ ਟੀਚਰ ਨੂੰ ਕਥਿਤ ਤੌਰ ’ਤੇ ਅਸ਼ਲੀਲ ਅਤੇ ਧਮਕੀਆਂ ਭਰੀ ਸ਼ਬਦਾਵਲੀ ਦੀ ਫੋਨ ’ਤੇ ਵਰਤੋਂ ਕੀਤੀ ਗਈ, ਜਿਸ ਦੀ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਚੂਹੜਪੁਰ (ਸ -1) ਵੱਲੋਂ ਸਬੂਤਾਂ ਸਮੇਤ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਵੱਡਾ ਐਕਸ਼ਨ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਖ਼ਾਕੀ ਮੁੜ ਹੋਈ ਸ਼ਰਮਸਾਰ, ਨਸ਼ਾ ਕਰਦੇ ਦੋ ਪੁਲਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ 

Manoj

This news is Content Editor Manoj