ਜਦੋਂ ਬਿਨਾਂ ਗੰਨਮੈਨ ਦੇ ਸਾਈਕਲ 'ਤੇ ਥਾਣੇ ਪੁੱਜੇ ਲੁਧਿਆਣਾ ਦੇ ਪੁਲਸ ਕਮਿਸ਼ਨਰ, ਮੁਲਾਜ਼ਮਾਂ ਨੂੰ ਪਈਆਂ ਭਾਜੜਾਂ

04/11/2022 12:04:16 PM

ਲੁਧਿਆਣਾ (ਜ.ਬ.)- ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਮਹਾਨਗਰ ਨੂੰ ਆਮ ਆਦਮੀ ਵਰਗਾ ਪੁਲਸ ਕਮਿਸ਼ਨਰ ਮਿਲਿਆ ਹੈ, ਜਿਨ੍ਹਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ। ਕਾਨੂੰਨ ਵਿਵਸਥਾ ਦੇਖਣ ਲਈ ਨਵ-ਨਿਯੁਕਤ ਕਮਿਸ਼ਨਰ ਡਾ. ਕੋਸਤੁਭ ਸ਼ਰਮਾ ਬਿਨਾਂ ਸਰਕਾਰੀ ਗੱਡੀ ਅਤੇ ਬਿਨਾਂ ਗੰਨਮੈਨ ਦੇ ਸਾਈਕਲ ’ਤੇ ਸਾਦੇ ਕੱਪੜਿਆਂ ’ਚ ਸ਼ਹਿਰ ਦੀਆਂ ਸੜਕਾਂ ’ਤੇ ਨਿਕਲ ਪਏ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਗੁੱਜਰਾਂ ਦੀਆਂ 2 ਧਿਰਾਂ ਵਿਚਾਲੇ ਖੂਨੀ ਝੜਪ, ਘਰਾਂ ਤੇ ਗੱਡੀਆਂ ਨੂੰ ਲਾਈ ਅੱਗ (ਤਸਵੀਰਾਂ)

ਦੰਡੀ ਸਵਾਮੀ ਰੋਡ ਤੋਂ ਸਾਈਕਲ ’ਤੇ ਨਿਕਲੇ ਸੀ. ਪੀ. ਦਰੇਸੀ, ਸੁੰਦਰ ਨਗਰ, ਜੋਧੇਵਾਲ ਜੀ. ਟੀ. ਰੋਡ ਤੱਕ ਗਏ ਸਨ। ਉਥੋਂ ਆਮ ਆਦਮੀ ਬਣ ਕੇ ਥਾਣਾ ਦਰੇਸੀ ਅਤੇ ਡਵੀਜ਼ਨ ਨੰ. 3 ਪੁੱਜ ਗਏ, ਜਿੱਥੇ ਪਹਿਲਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪਛਾਣਿਆ ਹੀ ਨਹੀਂ ਪਰ ਜਦੋਂ ਬਾਅਦ ’ਚ ਪਤਾ ਲੱਗਾ ਕਿ ਪੁਲਸ ਕਮਿਸ਼ਨਰ ਹੈ ਤਾਂ ਇਕਦਮ ਹਫੜਾ-ਦਫੜੀ ਮਚ ਗਈ। ਥਾਣਿਆਂ ’ਚ ਸਿਰਫ ਇਕਾ-ਦੁੱਕਾ ਮੁਲਾਜ਼ਮ ਮੌਜੂਦ ਸਨ। ਕੁਝ ਮਿੰਟਾਂ ਬਾਅਦ ਉਥੋਂ ਨਿਕਲ ਕੇ ਪੁਲਸ ਕਮਿਸ਼ਨਰ ਸ਼ਹਿਰ ਦੀ ਸੁਰੱਖਿਆ ਦਾ ਜਾਇਜ਼ਾ ਲੈਂਦੇ ਹੋਏ ਵਾਪਸ ਪੁੱਜੇ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਅਸਲ ਵਿਚ ਡਾ. ਕੌਸਤੁਭ ਸ਼ਰਮਾ ਸਵੇਰੇ ਕਰੀਬ 7 ਵਜੇ ਆਪਣੀ ਕੋਠੀ ਤੋਂ ਸਾਈਕਲ ’ਤੇ ਨਿਕਲੇ, ਦੰਡੀ ਸਵਾਮੀ ਰੋਡ ’ਤੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਡਵੀਜ਼ਨ ਨੰ. 3 ਪੁੱਜੇ ਜਿੱਥੇ ਉਨ੍ਹਾਂ ਨੂੰ ਸਿਰਫ ਇਕ ਹੀ ਪੁਲਸ ਮੁਲਾਜ਼ਮ ਥਾਣੇ ’ਚ ਮਿਲਿਆ। ਇਸ ਤੋਂ ਬਾਅਦ ਉਹ ਸਾਈਕਲ ਤੋਂ ਹੀ ਕੁਝ ਧਾਰਮਿਕ ਥਾਵਾਂ ’ਤੇ ਗਏ ਅਤੇ ਚੌੜਾ ਬਾਜ਼ਾਰ ਹੁੰਦੇ ਹੋਏ ਆਪਣੀ ਕੋਠੀ ਪੁੱਜੇ। ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਰਹਿਣ ਕਾਰਨ ਮੈਂ ਸ਼ਹਿਰ ਬਾਰੇ ਜਾਣਦਾ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਦੌਰੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਸਵੇਰ ਸ਼ਹਿਰ ’ਚ ਪੁਲਸ ਨਹੀਂ ਸੀ।

ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

ਹਾਲਾਂਕਿ ਅਧਿਕਾਰੀਆਂ ਨੂੰ ਪੁੱਛਣ ’ਤੇ ਪਤਾ ਲੱਗਾ ਕਿ ਐੱਨ. ਡੀ. ਏ. ਦੀ ਪ੍ਰੀਖਿਆ ਵਿਚ ਪੁਲਸ ਤਾਇਨਾਤ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਘਾਟਾ ਸ਼ਹਿਰ ’ਚ ਦੇਖੀਆਂ ਗਈਆਂ ਹਨ, ਜਿਨ੍ਹਾਂ ਸਬੰਧੀ ਮੀਟਿੰਗ ਕਰ ਕੇ ਅਧਿਕਾਰੀਆਂ ਨਾਲ ਚਰਚਾ ਕਰਨਗੇ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਯਤਨ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਲਾਨ ਬਣਾ ਰਹੇ ਹਨ ਕਿ ਸਬ-ਡਵੀਜ਼ਨਾਂ ਦਾ ਦੌਰਾ ਕੀਤਾ ਜਾਵੇ, ਜਿੱਥੇ ਉਸ ਨੂੰ ਪਬਲਿਕ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਹੋ ਸਕੇ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ

ਲੁਧਿਆਣਾ ’ਚ ਪਹਿਲੀ ਪੋਸਟਿੰਗ ਅੰਡਰ ਟ੍ਰੇਨੀ ਹੋਈ ਸੀ
ਡਾ. ਸ਼ਰਮਾ ਨੇ ਦੱਸਿਆ ਕਿ ਉਹ 2001 ਬੈਚ ਦੇ ਹਨ। ਸਭ ਤੋਂ ਪਹਿਲੀ ਪੋਸਟਿੰਗ ਅੰਡਰ ਟ੍ਰੇਨੀ ਉਨ੍ਹਾਂ ਦੀ ਲੁਧਿਆਣਾ ਵਿੱਚ ਹੋਈ ਸੀ। ਇਸ ਲਈ ਸ਼ਹਿਰ ਤੋਂ ਜਾਣੂ ਹਨ ਪਰ 22 ਸਾਲ ’ਚ ਲੁਧਿਆਣਾ ਕਾਫੀ ਬਦਲ ਗਿਆ ਹੈ। ਇਸ ਲਈ ਦੇਖਣ ਲਈ ਸਾਈਕਲ ਲੈ ਕੇ ਨਿਕਲੇ ਸਨ।

rajwinder kaur

This news is Content Editor rajwinder kaur