ਸੁਖਬੀਰ ਬਾਦਲ ਨੂੰ ਪੰਥ ''ਚੋਂ ਛੇਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਬੀਬੀ ਖ਼ਾਲਸਾ

07/17/2020 5:58:58 PM

ਅੰਮ੍ਰਿਤਸਰ (ਅਨਜਾਣ,ਸੁਮਿਤ ਖੰਨਾ): ਪੰਥਕ ਗਲਤੀਆਂ ਬਾਦਲਾਂ ਦੇ ਗਲੇ 'ਚ ਫਸੀ ਹੱਡੀ ਸਾਬਤ ਹੋ ਰਹੀਆਂ ਹਨ। ਪਹਿਲਾਂ ਅਕਾਲੀ ਦਲ ਦਾ ਟੋਟੇ-ਟੋਟੇ ਹੋਣਾ ਤੇ ਹੁਣ ਐੱਸ.ਆਈ.ਟੀ. ਦੇ ਫੈਸਲੇ ਬਾਅਦ ਵੱਖ-ਵੱਖ ਜਥੇਬੰਦੀਆਂ ਵਲੋਂ ਬਾਦਲਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗੁਹਾਰ ਲਗਾਉਣਾ ਬਾਦਲ ਅਕਾਲੀ ਦਲ ਦੇ ਪਤਨ ਦਾ ਕਾਰਣ ਬਣਦਾ ਨਜ਼ਰ ਆ ਰਿਹਾ ਹੈ। ਬਾਦਲਾਂ ਖਿਲਾਫ਼ ਖੋਹਲੇ ਮੋਰਚੇ 'ਚ ਇੰਟਰਨੈਸ਼ਨਲ ਸਿੱਖ ਕੌਂਸਲ ਟਰੱਸਟ ਦੀ ਪ੍ਰਧਾਨ ਬੀਬੀ ਤਰਵਿੰਦਰ ਕੌਰ ਖਾਲਸਾ ਦਾ ਨਾਮ ਵੀ ਸ਼ਾਮਲ ਹੋ ਰਿਹਾ ਹੈ।

ਇਹ ਵੀ ਪੜ੍ਹੋ:  ਫਾਜ਼ਿਲਕਾ ਦੀ ਇਸ ਲਾੜੀ ਨੇ ਕਈਆਂ ਨੂੰ ਪਾਇਆ ਪੜ੍ਹਨੇ, ਪਹਿਲਾਂ ਪਾਉਂਦੀ ਹੈ ਪਿਆਰ, ਫਿਰ...

ਬੀਬੀ ਤਰਵਿੰਦਰ ਕੌਰ ਨੇ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੱਖ-ਵੱਖ ਜਗ੍ਹਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਇਨਸਾਫ਼ ਨਾ ਦਿਵਾਉਣ, ਬਹਿਬਲ ਕਲਾਂ ਵਿਖੇ ਗੋਲੀਕਾਂਡ ਤੇ ਡੇਰਾ ਸਿਰਸਾ ਸਾਧ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਾ ਕੇ ਸਵਾਂਗ ਰਚਾਉਣਾ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦਬਾਅ ਪਾ ਕੇ ਮੁਆਫ਼ੀ ਦਿਵਾਉਣ ਬਾਰੇ ਸਵਾਲ ਖੜ੍ਹੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਖਾਲਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਤੇ ਸਾਡਾ ਹੱਕ ਬਣਦਾ ਹੈ ਕਿ ਅਸੀਂ ਕੌਮ ਨੂੰ ਦਰਪੇਸ਼ ਮੁਸ਼ਕਲਾਂ ਲੈ ਕੇ ਆਪਣੇ ਸੁਪਰੀਮ ਕੋਰਟ ਆਈਏ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂ ਅੱਗੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕ ਮਸਲਾ ਲੈ ਕੇ ਆਈ ਸੀ ਉਹ ਵੀ ਸਿੰਘ ਸਾਹਿਬ ਨੇ ਹੱਲ ਕੀਤਾ ਹੈ ਤੇ ਮੈਨੂੰ ਹੁਣ ਵੀ ਉਮੀਦ ਹੈ ਕਿ ਉਹ ਇਹ ਮਸਲਾ ਵੀ ਸੁਖਬੀਰ ਸਿੰਘ ਬਾਦਲ ਤੇ ਉਸਦੇ ਖੇਮੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਪੰਥ 'ਚੋਂ ਛੇਕ ਕੇ ਹੱਲ ਕਰਨਗੇ।

ਇਹ ਵੀ ਪੜ੍ਹੋ:  ਗੁਆਂਢ 'ਚ ਰਹਿੰਦੇ ਵਿਅਕਤੀ ਦਾ ਸ਼ਰਮਨਾਕ ਕਾਰਾ, 3 ਬੱਚਿਆਂ ਦੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

Shyna

This news is Content Editor Shyna