ਨਗਰ ਪੰਚਾਇਤ ਚੋਣਾਂ : ਭੁਲੱਥ ''ਚ ਕਾਂਗਰਸ 5, ਅਕਾਲੀ ਦਲ 4, ਆਜ਼ਾਦ 3 ਤੇ ਆਪ 1 ਸੀਟ ''ਤੇ ਜੇਤੂ

12/17/2017 9:09:01 PM

ਭੁਲੱਥ (ਰਾਜਿੰਦਰ)— ਨਗਰ ਪੰਚਾਇਤ ਚੋਣਾਂ ਭੁਲੱਥ 'ਚ ਕਾਂਗਰਸ 5, ਅਕਾਲੀ ਦਲ 4, ਆਜ਼ਾਦ 3 ਤੇ ਆਪ 1 ਸੀਟ 'ਤੇ ਜੇਤੂ ਰਹੀ। ਭੁਲੱਥ 'ਚ ਕੁਲ 70 ਫੀਸਦੀ ਵੋਟਿੰਗ ਹੋਈ। ਜਿੱਤੇ ਹੋਏ ਉਮੀਦਵਾਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ—

ਵਾਰਡ ਨੰਬਰ 1 : ਕਾਂਗਰਸੀ ਉਮੀਦਵਾਰ ਜਨਕ ਰਾਣੀ 14 ਵੋਟਾਂ ਨਾਲ ਜੇਤੂ
ਵਾਰਡ ਨੰਬਰ 2 : ਅਕਾਲੀ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਜੇਤੂ
ਵਾਰਡ ਨੰਬਰ 3 : ਅਕਾਲੀ ਉਮੀਦਵਾਰ ਪਰਮਜੀਤ ਕੌਰ 226 ਵੋਟਾਂ ਨਾਲ ਜੇਤੂ
ਵਾਰਡ ਨੰਬਰ 4 : ਅਕਾਲੀ ਉਮੀਦਵਾਰ ਪਰਮਜੀਤ ਸਿੰਘ ਕਾਲਾ 120 ਵੋਟਾਂ ਨਾਲ ਜੇਤੂ
ਵਾਰਡ ਨੰਬਰ 5 : ਆਜ਼ਾਦ ਉਮੀਦਵਾਰ ਕੁਲਦੀਪ ਸਿੰਘ 21 ਵੋਟਾਂ ਨਾਲ ਜੇਤੂ
ਵਾਰਡ ਨੰਬਰ 6 : ਕਾਂਗਰਸੀ ਉਮੀਦਵਾਰ ਸਰਭਜੀਤ ਕੌਰ 300 ਵੋਟਾਂ ਨਾਲ ਜੇਤੂ
ਵਾਰਡ ਨੰਬਰ 7 : ਕਾਂਗਰਸੀ ਉਮੀਦਵਾਰ ਮਨਪ੍ਰੀਤ ਬੱਬਰ (ਪਤਨੀ ਰਮਨ ਬੱਬਰ) 221 ਵੋਟਾਂ ਨਾਲ ਜੇਤੂ
ਵਾਰਡ ਨੰਬਰ 8 : ਕਾਂਗਰਸੀ ਉਮੀਦਵਾਰ ਵੇਦਪ੍ਰਕਾਸ਼ ਖੁਰਾਣਾ 297 ਵੋਟਾਂ ਨਾਲ ਜੇਤੂ
ਵਾਰਡ ਨੰਬਰ 9 : ਆਪ ਉਮੀਦਵਾਰ ਸੰਦੀਪ ਕੌਰ ਭਿੰਡਰ 256 ਵੋਟਾਂ ਨਾਲ ਜੇਤੂ
ਵਾਰਡ ਨੰਬਰ 10 : ਆਜ਼ਾਦ ਉਮੀਦਵਾਰ ਲਕਸ਼ ਕੁਮਾਰ ਚੌਧਰੀ 275 ਵੋਟਾਂ ਨਾਲ ਜੇਤੂ
ਵਾਰਡ ਨੰਬਰ 11 : ਅਕਾਲੀ ਉਮੀਦਵਾਰ ਪਰਮਜੀਤ ਕੌਰ (ਪਤਨੀ ਰਣਜੀਤ ਸਿੰਘ ਰਿੰਪੀ) 210 ਵੋਟਾਂ ਨਾਲ ਜੇਤੂ
ਵਾਰਡ ਨੰਬਰ 12 : ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ 178 ਵੋਟਾਂ ਨਾਲ ਜੇਤੂ
ਵਾਰਡ ਨੰਬਰ 13 : ਕਾਂਗਰਸੀ ਉਮੀਦਵਾਰ ਸੂਰਜ ਕੁਮਾਰ ਸਿੱਧੂ 57 ਵੋਟਾਂ ਨਾਲ ਜੇਤੂ